ਮਾਸਟਰ ਨੇ ਮਾਨ ਦਾ ਮੰਤਰੀ ਕਰਤਾ ਪਾਣੀ ਪਾਣੀ ਕਹਿੰਦਾ ਇਥੇ ਮੈਂ ਈ ਪ੍ਰਿੰਸੀਪਲ, ਕਲਰਕ ਤੇ ਕਲਾਸ ਫੋਰ ਵੀ

Tags

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਦੋਂ ਕੋਈ ਮੰਤਰੀ ਜਾਂ ਵਿਧਾਇਕ ਸਕੂਲਾਂ ਵਿੱਚ ਅਚਨਚੇਤ ਜਾਂ ਰਸਮੀ ਵਿਜਟ ਕਰਦਾ ਹੈ ਤਾਂ ਉਹਨਾਂ ਤੋਂ ਡਰਨ ਦੀ ਬਜਾਇ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਨਿਡੱਰ ਹੋਕੇ ਉਹਨਾਂ ਸਾਹਮਣੇ ਪੇਸ਼ ਕੀਤਾ ਜਾਵੇ। ਬੀਤੇ ਦਿਨੀਂ ਮਾਨਯੋਗ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਵਲੋਂ ਜੂਨ ਦੀਆਂ ਛੁੱਟੀਆਂ ਖਤਮ ਹੋਣ ਦੇ ਪਹਿਲੇ ਦਿਨ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਤੇ ਉੱਥੇ ਦੀਆਂ ਕਮੀਆਂ ਨੂੰ ਜਾਨਣ ਦੀ ਕੋਸ਼ਿਸ਼ ਇੱਕ ਚੰਗੀ ਪਹਿਲ ਹੈ, ਅਸੀਂ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਕਿ

ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਵਿਦਿਅਕ ਢਾਂਚੇ ਦਾ ਸੁਧਾਰ ਹੋ ਸਕੇ। ਪੰਜਾਬ ਦੇ ਸਕੂਲਾਂ ਵਿੱਚ ਸਫਾਈ ਸੇਵਕਾਂ ਤੇ ਦਰਜਾ ਚਾਰ ਦੀਆਂ ਪੋਸਟਾਂ ਘੱਟ ਹੋਣ ਕਰਕੇ ਸਫਾਈ ਦੇ ਮਾੜੇ ਪਰਬੰਧ ਲਈ ਸਕੂਲਾਂ ਦੇ ਮੁੱਖੀਆਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਬਹੁਤੇ ਪ੍ਰਾਇਮਰੀ ਸਕੂਲ ਸਿੰਗਲ ਟੀਚਰ ਹਨ ਜਿਸ ਕਾਰਨ ਇੱਕ ਅਧਿਆਪਕ ਤੇ ਹੀ ਕੰਮਾਂ ਦਾ ਸਾਰਾ ਬੋਝ ਹੈ। ਬਹੁਤੇ ਸਕੂਲ ਮੁਖੀ ਜਾਂ ਇੰਚਾਰਜ ਦਰਜਾ ਚਾਰ, ਕਲੱਰਕ ਆਦਿ ਦੀਆਂ ਜਿੰਮੇਵਾਰੀਆਂ ਵੀ ਖੁੱਦ ਹੀ ਨਿਭਾਉਂਦੇ ਹਨ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਹੈ ਕਿ ਅਗਰ ਮੰਤਰੀਆਂ ਤੇ ਵਿਧਾਇਕਾਂ ਨੂੰ ਸਕੂਲ ਵਿਜਟ ਸਮੇਂ ਮਿੱਡ ਡੇ ਮੀਲ ਵਿੱਚ ਟਮਾਟਰ, ਅੱਧਰਕ ਤੇ ਲਸਣ ਦੀ ਪੂਰੀ ਮਾਤਰਾ ਚਾਹੀਦਾ ਹੈ ਤਾਂ ਮਹਿੰਗਾਈ ਦੇ ਚੱਲਦੇ ਕੁਕਿੰਗ ਕੌਸਟ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ