ਲਓ ਨਵਜੋਤ ਸਿੱਧੂ ਪੈਦਾ ਹੀ ਨਾਂ ਹੁੰਦਾ ਜੇ ਉਹਦਾ ਪਿਓ ਦੂਜਾ ਵਿਆਹ ਨਾਂ ਕਰਵਾਉਂਦਾ ਭਗਵੰਤ ਮਾਨ ਨੇ ਖੋਲ੍ਹੀਆਂ ਪਰਤਾ

Tags

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ 'ਤੇ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ, 'ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਪਰ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ। ਜੇਕਰ ਉਹ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਪੈਦਾ ਹੀ ਨਹੀਂ ਹੁੰਦੇ। ਓਥੇ ਹੀ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ 'ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿਹਾ, 'ਉਨ੍ਹਾਂ ਦੇ ਵੀ ਦੋ ਵਿਆਹ ਹੋਏ ਹਨ।

ਇੱਕ ਵਿਆਹ ਤਾਂ ਉਨ੍ਹਾਂ ਨੇ ਆਪਣੀ ਸਟੈਨੋ ਨਾਲ ਕਰਵਾ ਲਿਆ ਸੀ। ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਕੁਝ ਦਿਨ ਪਹਿਲਾਂ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਭੇਜੇ ਸਨ। ਇਸ ਦੇ ਨਾਲ ਹੀ ਜੰਗ-ਏ-ਆਜ਼ਾਦੀ ਯਾਦਗਾਰ ਬਣਾਉਣ ਸਮੇਂ ਫੰਡਾਂ ਦੀ ਵਰਤੋਂ ਦੀ ਚੱਲ ਰਹੀ ਜਾਂਚ ਲਈ ਹਮਦਰਦ ਨੂੰ ਵੀ ਬੁਲਾਇਆ ਗਿਆ। ਜਿਸ ਮਗਰੋਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਹਮਦਰਦ ਨੂੰ ਸੰਮਨ ਭੇਜਣ ਦਾ ਵਿਰੋਧ ਕੀਤਾ ਸੀ।