ਨਵਜੋਤ ਸਿੱਧੂ ਨੇ ਮੁੱਖ ਮੰਤਰੀ ਮਾਨ ਦੇ ਘਰ ਬਾਹਰ ਜਾ ਕੇ ਮਾਰਿਆ ਲਲਕਾਰਾ

Tags

ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਰਪੰਚਾਂ ਦੀ ਸੂਬਾ ਪੱਧਰੀ ਰੋਸ ਰੈਲੀ ’ਚ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮਾਨ ਉਤੇ ਤਿੱਖੇ ਹਮਲੇ ਬੋਲੇ। ਉਨਾਂ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚਣੌਤੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਸ਼ਹਿਰ ਵਿਚ ਆ ਕੇ ਤੈਨੂੰ ਲਲਕਾਰਦਾਂ ਹਾਂ ਕਿ ਜੇ ਦਮ ਹੈ ਤਾਂ ਆ ਕੇ ਖੁੱਲ੍ਹੀ ਬਹਿਸ ਕਰ ਲੈ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮਾਫ਼ੀਆ ਦਾ ਸਰਗਨਾ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਵਚਨ ਕਰ ਕੇ ਔਰਤਾਂ ਨੂੰ 1 ਹਜਾਰ ਰੁਪਏ ਮਹੀਨਾ ਨਹੀਂ ਦੇ ਸਕਿਆ,

ਉਹ ਸਰਪੰਚਾਂ ਨੂੰ 25 ਹਜ਼ਾਰ ਰੁਪਏ ਮਾਣ ਭੱਤਾ ਕਿੱਥੋਂ ਦੇਵੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਹੁਣ ਪੰਜਾਬ ’ਚ ਕਿਸੇ ਸਰਪੰਚ ਨੂੰ ਪੈਂਡਿੰਗ ਜਾਂਚ ’ਚ ਮੁਅੱਤਲ ਕੀਤਾ ਤਾਂ ਉੱਚ ਪੱਧਰ ਦੇ ਵਕੀਲ ਕਰ ਕੇ ਅਦਾਲਤਾਂ ’ਚ ਘੜੀਸਾਂਗੇ। ਸਿੱਧੂ ਨੇ ਕਿਹਾ ਕਿ ਪੀਲੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਮੇਰੇ ਉਤੇ ਕੋਈ ਦਾਗ ਨਹੀਂ ਹੈ। ਪੰਜਾਬ ਵਿਚ ਪੰਜਾਬ ਦੇ ਵਿਕਾਸ ਦਾ ਰਸਤਾ ਪਿੰਡਾਂ ਵਿਚੋਂ ਜਾਂਦਾ।