ਲਿਫ਼ਾਫ਼ਾਂ ਕਲਚਰ ਬਾਰੇ ਬੋਲਦੀ ਬੀਬੀ ਜਗੀਰ ਕੌਰ ਦੀ ਪ੍ਰਧਾਨ ਧਾਮੀ ਨਾਲ ਹੋਈ ਤਿੱਖੀ ਬਹਿਸ, ਮਾਈਕ ਕਰਤਾ ਬੰਦ

Tags

ਅੰਮ੍ਰਿਤਸਾਰ ਦੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਅੱਜ SGPC ਵਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਸ ਇਜਲਾਸ ਦੌਰਾਨ ਸਿੱਖ ਆਗੂਆਂ ਨੇ ਸਮੂਹਿਕ ਤੌਰ ’ਤੇ ਸਰਕਾਰ ਵਲੋਂ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਉਸ ਸਮੇਂ ਮਾਹੌਲ ਕਾਫ਼ੀ ਤਲ਼ਖੀ ਵਾਲਾ ਹੋ ਗਿਆ, ਜਦੋਂ ਬੀਬੀ ਜਗੀਰ ਕੌਰ ਤਕਰੀਰ ਕਰ ਰਹੇ ਸਨ ਤਾਂ ਉਨ੍ਹਾਂ ਅਗਿਓਂ ਮਾਈਕ ਖੋਹ ਲਿਆ ਗਿਆ। ਦਰਅਸਲ ਜਿੱਥੇ ਬੀਬੀ ਜਗੀਰ ਕੌਰ ਨੇ ਸਰਕਾਰ ’ਤੇ ਰਗੜੇ ਲਗਾਏ, ਉੱਥੇ ਹੀ ਉਨ੍ਹਾਂ ਸਿੱਖ ਕੌਮ ’ਚੋ ਪਰਿਵਾਰਵਾਦ ਦੇ ਖਾਤਮੇ ਦੀ ਗੱਲ ਕਹੀ।

ਜ਼ਿਕਰਯੋਗ ਹੈ ਕਿ ਜਿਵੇਂ ਬੀਬੀ ਜਗੀਰ ਕੌਰ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਧਾਮੀ ਕੋਲੋਂ 2 ਗੱਲਾਂ ਸੰਗਤ ਅੱਗੇ ਰੱਖਣ ਦੀ ਅਨੁਮਤੀ ਮੰਗਾ ਤਾਂ ਮਾਹੌਲ ਤਲ਼ਖੀ ਵਾਲਾ ਹੋ ਗਿਆ। ਇਸ ਦੌਰਾਨ ਬੀਬੀ ਦੇ ਮਾਈਕ ਦੀ ਆਵਾਜ਼ ਨੂੰ ਵੀ ਬੰਦ (Mute) ਕਰ ਦਿੱਤਾ ਗਿਆ। ਸਿੱਖ ਕੌਮ ਦੀ ਰੱਖਿਆ ਲਈ ਜਿਹੜੀ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ, ਉਸਨੇ ਆਪਣੀ ਇੱਕ ਸਦੀ ਦਾ ਸਫ਼ਰ ਤੈਅ ਕਰਦਿਆਂ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਜ਼ਬਰਦਸਤ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜ ਪ੍ਰਧਾਨੀ ਦਾ ਸਿਧਾਂਤ ਤਿਆਗਣ ਦਾ ਸਾਨੂੰ ਖਮਿਆਜ਼ਾ ਭੁਗਤਣਾ ਪਿਆ ਹੈ।