ਪਿਤਾ ਦੀ ਮੌਤ ਤੋਂ ਬਾਅਦ ਸੁਖਬੀਰ ਬਾਦਲ ਦਾ ਪ੍ਰਧਾਨਗੀ ਬਾਰੇ ਬਹੁਤ ਵੱਡਾ ਫੈਸਲਾ!

Tags

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਕ ਵਾਰ ਧਾਰਮਿਕ ਅਤੇ ਸਿਆਸੀ ਤੌਰ ’ਤੇ ਸਰਗਰਮ ਨਜ਼ਰ ਆਏ। ਸੁਖਬੀਰ ਬਾਦਲ ਨੇ ਜਿੱਥੇ ਸ. ਹਰਪਾਲ ਸਿੰਘ ਜੱਲਾ (ਪਾਇਲ) ਅਤੇ ਅਮਰੀਕ ਸਿੰਘ ਜਨੈਤਪੁਰ (ਅੰਬਾਲਾ) ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦਾ ਹਿੱਸਾ ਬਣਨ 'ਤੇ ਸਵਾਗਤ ਕੀਤਾ, ਉੱਥੇ ਹੀ ਉਨ੍ਹਾਂ ਪਾਰਟੀ ਛੱਡਕੇ ਗਏ ਆਗੂਆਂ ਨੂੰ ਘਰ ਵਾਪਸੀ ਕਰਨ ਦੀ ਅਪੀਲ ਕੀਤੀ। ਸੁਖਬੀਰ ਬਾਦਲ ਨੇ ਸਾਫ਼ ਤੌਰ ’ਤੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਉਹ ਮੁਆਫ਼ੀ ਮੰਗਦੇ ਹਨ।

ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤਕੜਾ ਹੈ ਤਾਂ ਖ਼ਾਲਸਾ ਪੰਥ ਤਕੜਾ ਹੈ ਅਤੇ ਜੇਕਰ ਖ਼ਾਲਸਾ ਪੰਥ ਤਕੜਾ ਹੈ ਤਾਂ ਪੰਜਾਬ, ਪੰਜਾਬੀਅਤ ਤਕੜੇ ਹਨ। ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਕਈ ਅਕਾਲੀ ਆਗੂ ਘਰ ਵਾਪਸੀ ਕਰ ਚੁੱਕੇ ਹਨ। ਜਿਵੇਂ ਕਿ ਹਲਕਾ ਨਾਭਾ ਤੋਂ ਸਾਬਕਾ ਇੰਚਾਰਜ ਰਹੇ ਮੱਖਣ ਸਿੰਘ ਲਾਲਕਾ ਨੇ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਘਰ ਵਾਪਸੀ ਕੀਤੀ।ਉਨ੍ਹਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਦੁਬਾਰਾ ਪਾਰਟੀ ’ਚ ਸ਼ਾਮਲ ਹੋਏ।