ਦਾਹੜੀ ਵਾਲੇ ਬਿਆਨ ਮਗਰੋਂ ਮਾਨ ਤੇ ਵਰ੍ਹੇ ਮਜੀਠੀਆ

Tags

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿੱਚ ਦਾੜ੍ਹੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਵਿਰੋਧ ਵਧਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਲਾਵਰ ਰੁਖ਼ ਅਪਣਾਇਆ ਗਿਆ ਹੈ। ਇਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਬਿਆਨ ਦੇਣ ਵੇਲੇ ਮੁੱਖ ਮੰਤਰੀ ਸ਼ ਰਾ ਬ ਪੀ ਕੇ ਵਿਧਾਨ ਸਭਾ ਵਿੱਚ ਗਿਆ ਸੀ। ਬਿਕਰਮ ਮਜੀਠੀਆ ਨੇ ਤੰਜ ਕਸਦਿਆਂ ਕਿਹਾ, ਕੀ ਇਹ ਬਦਲਾਅ ਵਿਧਾਨ ਸਭਾ ਵਿੱਚ ਗੁਰੂਆਂ ਦੀ ਬੇ ਅ ਦ ਬੀ ਕਰਨ ਲਈ ਆਇਆ ਸੀ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਦਾੜ੍ਹੇ ਬਾਰੇ ਬਿਆਨ ਦੇਣ ਵੀ ਕਿਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਏਜੰਡਾ ਤਾਂ ਨਹੀਂ ਸੀ।

ਉਸ ਵੇਲੇ ਸ਼ਰਮ ਦੀ ਗੱਲ ਇਹ ਸੀ ਜਦੋਂ ਮੁੱਖ ਮੰਤਰੀ ਬੇਅਦਬੀ ਕਰ ਰਿਹਾ ਸੀ ਤਾਂ ਪਾਰਟੀ ਦੇ ਵਿਧਾਇਕ ਤਾੜ੍ਹੀਆਂ ਮਾਰ ਰਹੇ ਸਨ, ਕੀ ਇਹ ਤਾੜੀਆਂ ਮਾਰਨ ਵਾਲੀ ਗੱਲ ਸੀ ? ਇਸ ਮੌਕੇ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਰੰਜ ਵਿਧਾਨ ਸਭਾ ਦੇ ਸਪੀਕਰ ਨਾਲ ਹੈ ਕਿਉਂਕਿ ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕਿਹਾ ਸਗੋਂ ਪਾਰਟੀ ਦੇ ਵਿਧਾਇਕ ਇਹ ਬਿਆਨ ਮੌਕੇ ਤਾੜੀਆਂ ਮਾਰ ਰਹੇ ਸਨ। ਸਪੀਕਰ ਨੂੰ ਉਸ ਵੇਲੇ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਜੋ ਕਿ ਉਨ੍ਹਾਂ ਵੱਲੋਂ ਅਜੇ ਤੱਕ ਨਹੀਂ ਕੀਤਾ ਗਿਆ ਹੈ।