ਭਗਵੰਤ ਮਾਨ ਨੇ BJP ਦਾ ਕੱਡਿਆ ਰੱਜ ਕੇ ਜਲੂਸ!

Tags


ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮੈਗਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਕਿਹਾ ਕਿ ਮੋਦੀ ਸਾਬ੍ਹ ਅਤੇ ਭਾਜਪਾ ਨਹੀਂ ਚਾਹੁੰਦੀ ਕਿ ਕੋਈ ਹੋਰ ਪਾਰਟੀ ਸਰਕਾਰ ਬਣਾਏ। ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਕਰਕੇ ਸਰਕਾਰਾਂ ਡਿੱਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਹਜ਼ਾਰਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦ ਹੋਇਆ ਹੈ, ਇਹ ਕਿਸੇ ਦੇ ਪਿਤਾ ਦੀ ਜਾਗੀਰ ਨਹੀਂ ਹੈ ਜੋ ਇਹ ਸੋਚੇ ਕਿ ਸਿਰਫ਼ "ਮੈਂ" ਹੀ ਰਾਜ ਕਰਾਂਗਾ।
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ 2024 ਦੀਆਂ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਜਾਵੇਗਾ। ਚੋਣਾਂ ਨਹੀਂ ਹੋਣਗੀਆਂ ਅਤੇ ਨਰਿੰਦਰ ਮੋਦੀ ਨਰਿੰਦਰ ਪੁਤਿਨ' ਬਣ ਜਾਣਗੇ। ਮਾਨ ਨੇ ਕਿਹਾ ਹੁਣ ਆਦਮੀ ਵੀ ਕਹਿੰਦਾ ਹੈ ਕਿ ਭਾਜਪਾ ਦਾ ਮਤਲਬ ਹੈ- ਭਾਰਤੀ ਜੁਗਾੜੂ ਪਾਰਟੀ ਹੈ।ਭਗਵੰਤ ਮਾਨ ਨੇ ਕਿਹਾ ਅੱਜ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਇਹ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ ਕਿਵੇਂ ਤੁਹਾਡੇ ਹੱਕ ਖੋਹੇ ਜਾ ਰਹੇ ਹਨ। ਤੁਸੀਂ ਲਾਈਨ ਵਿੱਚ ਖੜ੍ਹੇ ਹੋ ਕੇ ਵੋਟ ਦਿੰਦੇ ਹੋ ਅਤੇ ਨੇਤਾ ਚੁਣਦੇ ਹੋ ਪਰ ਮੋਦੀ ਸਾਬ੍ਹ ਅਤੇ ਭਾਜਪਾ ਵਾਲੇ ਨਹੀਂ ਚਾਹੁੰਦੇ ਕਿ ਉਨ੍ਹਾਂ ਤੋਂ ਇਲਾਵਾ ਕਿਸੇ ਦੂਜੇ ਦੀ ਸਰਕਾਰ ਬਣ ਜਾਵੇ।