CM ਮਾਨ ਨੂੰ ਆਹ ਕੀ ਕਹਿ ਰਹੇ ਮਜੀਠੀਆ

Tags

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਨੀ ਵਾਂਗ ਪੀਐੱਚਡੀ ਕਰਨ ਦੀ ਸਲਾਹ ਦਿੱਤੀ ਹੈ। ਮਜੀਠੀਆ ਨੇ ਮਾਨ ਦੀ ਤੁਲਨਾ ਚੰਨੀ ਨਾਲ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਮਾਨ ਨੇ ਚੰਨੀ ਨੂੰ ਆਪਣਾ ਗੁਰੂ ਧਾਰ ਲਿਆ ਹੈ। ਮਜੀਠੀਆ ਨੇ ਮਾਨ ‘ਤੇ ਦੋਸ਼ ਲਾਇਆ ਕਿ ਉਹ ਹਰ ਇਕ ਗੱਲ ਨੂੰ ਕਿਸੇ ਨਾ ਕਿਸੇ ਤੋਂ ਕਾਪੀ ਕਰਦੇ ਹਨ। ਮਜੀਠੀਆ ਨੇ ਬਹੁ-ਕਰੋੜੀ ਡਰੱਗ ਘੁਟਾਲੇ ਵਿੱਚ ਮੁੜ ਬਣੀ ਸਿੱਟ ਦਾ ਵੀ ਜ਼ਿਕਰ ਕੀਤਾ। ਮਜੀਠੀਆ ਨੇ ਕਿਹਾ ਕਿ 2013 ਤੋਂ ਮੇਰੇ ਖਿਲਾਫ਼ ਡਰਾਮਾ ਸ਼ੁਰੂ ਹੋਇਆ, ਜਿਸ ਨੂੰ ਅੱਜ 10 ਸਾਲ ਪੂਰੇ ਹੋ ਗਏ ਹਨ, ਉਸ ਹਿਸਾਬ ਨਾਲ ਅੱਜ ਮੇਰੇ ਕੇਸ ਦੀ 10ਵੀਂ ਵਰ੍ਹੇਗੰਢ ਹੈ।

ਮਜੀਠੀਆ ਨੇ ਸੂਬਾ ਸਰਕਾਰ ਨੂੰ ਵੱਡਾ ਸਵਾਲ ਕੀਤਾ ਕਿ ਜਿਨ੍ਹਾਂ ਦੀ ਰਿਟਾਇਰਮੈਂਟ ਵਿੱਚ 4 ਜਾਂ 6 ਮਹੀਨੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਹੀ ਕਿਉਂ ਇਸ ਕੇਸ ਦੀ ਜਾਂਚ ਕਰਨ ਵਿੱਚ ਲਗਾਇਆ ਜਾਂਦਾ ਹੈ। ਇਸ ਕੇਸ ਦੀ ਅਗਵਾਈ ਹੁਣ ਨਵੇਂ ਅਫ਼ਸਰ ਆਈਜੀ ਮੁਖਵਿੰਦਰ ਸਿੰਘ ਛੀਨਾ ਕਰਨ ਜਾ ਰਹੇ ਹਨ, ਜਿਨ੍ਹਾਂ ਦੀ ਸਿਰਫ 6 ਮਹੀਨੇ ਦੀ ਡਿਊਟੀ ਰਹਿ ਗਈ ਹੈ। ਮਜੀਠੀਆ ਨੇ ਆਪਣੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਨੀ ਸਰਕਾਰ ਵੇਲੇ ਉਨ੍ਹਾਂ ਖਿਲਾਫ਼ ਜਦੋਂ ਕੇਸ ਰਜਿਸਟਰਡ ਹੋਣਾ ਸੀ, ਉਦੋਂ ਤਿੰਨ ਡੀਜੀਪੀ ਨਾਂਹ ਕਰ ਗਏ ਸਨ। ਜਿਨ੍ਹਾਂ ਦੀ ਕਾਂਗਰਸ ਨਾਲ ਨਹੀਂ ਬਣਦੀ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ।