ਤਾਏ ਪ੍ਰਕਾਸ਼ ਬਾਦਲ ਨੂੰ ਸ਼ਰਧਾਜ਼ਲੀ ਦਿੰਦਿਆਂ ਸੁਣੋ ਮਨਪ੍ਰੀਤ ਬਾਦਲ ਨੇ ਕੀ ਕਿਹਾ! -ਸੁਖਬੀਰ ਬਾਦਲ ਬਾਰੇ ਆਖੀ ਇਹ ਗੱਲ

Tags

ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ 'ਤੇ ਕਈ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਪੁੱਜੀਆਂ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੀ ਸ. ਬਾਦਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਨੂੰ ਪਰਮਾਤਮਾ ਨੇ ਸਿਆਸੀ ਚੜ੍ਹਾਈ ਦੇ ਨਾਲ-ਨਾਲ ਬੇਪਨਾਹ ਖੂਬੀਆਂ ਦਿੱਤੀਆਂ ਸਨ। ਪਰਮਾਤਮਾ ਨੇ ਸ. ਬਾਦਲ ਨੂੰ ਬਹੁਤ ਵੱਡਾ ਦਿਲ ਅਤੇ ਜਿਗਰਾ ਦਿੱਤਾ ਅਤੇ ਵਤਨ ਦੀ ਬਿਹਤਰੀ ਲਈ ਬਾਦਲ ਸਾਹਿਬ ਨੇ ਹਰ ਰੁੱਸੇ ਹੋਏ ਦੋਸਤ ਨੂੰ ਮਨਾਇਆ। ਉਨ੍ਹਾਂ ਕਿਹਾ ਕਿ ਮੇਰੇ ਵੀ ਜਦੋਂ ਬਾਦਲ ਸਾਹਿਬ ਨਾਲ ਸਿਆਸੀ ਮਤਭੇਦ ਹੋਏ ਗਏ ਸਨ ਤਾਂ ਇਹ ਉਨ੍ਹਾਂ ਦਾ ਬੜੱਪਨ ਸੀ ਕਿ ਉਨ੍ਹਾਂ ਨੇ ਮੈਨੂੰ ਆਪਣੇ ਗਲੇ ਲਾਇਆ।

ਮਨਪ੍ਰੀਤ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਦਲ ਸਾਹਿਬ ਨੂੰ 20 ਸਾਲ ਹਕੁਮਤ ਕਰਨ ਦਾ ਮੌਕਾ ਦਿੱਤਾ ਅਤੇ ਇਨ੍ਹਾਂ 20 ਸਾਲਾਂ 'ਚ ਬਾਦਲ ਸਾਹਿਬ ਨੇ 120 ਸਾਲ ਦੇ ਕੰਮ ਕੀਤੇ। ਜਿਹੜੀ ਪੱਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ 'ਤੇ ਸਜਾਈ ਸੀ, ਬਾਦਲ ਸਾਹਿਬ ਨੇ ਆਪਣੇ ਖੂਨ-ਪਸੀਨੇ ਅਤੇ ਅਣਥੱਕ ਮਿਹਨਤ ਨਾਲ ਉਸ ਪੱਗੜੀ ਦੀ ਲਾਜ ਰੱਖੀ। ਅਖ਼ੀਰ ਮੌਕੇ ਉਨ੍ਹਾਂ ਨੇ ਸਭ ਨੂੰ ਖ਼ੁਸ਼ ਅਤੇ ਤੰਦਰੁਸਤ ਰੱਖਣ ਦੀ ਪਰਮਾਤਮਾ ਨੂੰ ਅਰਦਾਸ ਕੀਤੀ।