ਪੰਜਾਬੀ ਗੀਤਾਂ 'ਤੇ ਝੂੰਮਣ ਲੱਗੇ ਸਲਮਾਨ ਖਾਨ, ਜਸਬੀਰ ਜੱਸੀ ਨੇ ਖੜ੍ਹੇ ਪੈਰ ਬੰਨ੍ਹ ਦਿੱਤਾ ਰੰਗ

ਇਸ ਸਮੇਂ ਬਾਲੀਵੁੱਡ ਦੇ ਸਾਰੇ ਸਿਤਾਰੇ ਦੁਬਈ ‘ਚ ਇੱਕਠੇ ਹੋਏ ਹਨ। ਜਿਸ ਦਾ ਕਾਰਨ ਵੀ ਕਾਫੀ ਧਮਾਕੇਦਾਰ ਹੈ। ਅਸਲ ‘ਚ ਆਬੂ ਧਾਬੀ ‘ਚ ਇਸ ਸਾਲ IIFA ਹੋਣ ਜਾ ਰਿਹਾ ਹੈ। ਜਿਸ ‘ਚ ਰੌਣਕਾਂ ਲਾਉਣ ਲਈ ਅਤੇ ਖੂਬ ਰੰਗ ਜਮਾਉਣ ਲਈ ਬਾਲੀਵੁੱਡ ਸਟਾਰਸ ਉਥੇ ਪਹੁੰਚੇ ਹਨ। ਇਸੇ ਦੌਰਾਨ ਆਬੂ ਧਾਬੀ ਤੋਂ ਇਸ ਸ਼ਾਨਦਾਰ ਇਵੈਂਟ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਐਵਾਰਡ ਨਾਈਟ ਤੋਂ ਪਹਿਲਾਂ ਕੁਝ ਸਟਾਰਸ ਪਾਰਟੀ ਦੇ ਮਜ਼ੇ ਕਰਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਸਾਹਮਣੇ ਆਈ ਵੀਡੀਓ ‘ਚ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਪਰ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ ਵੀਡੀਓ ‘ਚ ਪੰਜਾਬੀ ਸਿੰਗਰ ਜਸਬੀਰ ਜੱਸੀ ਨਜ਼ਰ ਆ ਰਹੇ ਹਨ। ਜਸਬੀਰ ਜੱਸੀ ਨੇ ਇਸ ਦੌਰਾਨ ਪਾਰਟੀ ਦੀ ਰੌਣਕ ਵੱਧਾ ਦਿੱਤੀ। ਉਨ੍ਹਾਂ ਨੇ ਆਪਣੇ ਫੇਮਸ ਗਾਣੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਨਾਲ ਖੂਬ ਸਮਾਂ ਬੰਨ੍ਹੀਆ। ਜੱਸੀ ਦੇ ਇਸ ਗਾਣੇ ‘ਤੇ ਸਲਮਾਨ ਖ਼ਾਨ ਦੇ ਨਾਲ ਕਾਂਗਰਸੀ ਦਿੱਗਜ ਨੇਤਾ ਬਾਬਾ ਸਿੱਦਕੀ ਅਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੀ ਨਜ਼ਰ ਆ ਰਿਹਾ ਹੈ।