ਮੁਹੰਮਦ ਸਦੀਕ ਨੇ ਸੁਣਾਇਆ 'ਘੋੜੀ ਵਾਲਾ ਕਿੱਸਾ' ਨਾਲ ਬੈਠੇ ਗੁੱਗੂ ਗਿੱਲ ਵੀ ਹੱਸਣ ਲੱਗੇ

"ਸੁਰਜੀਤ ਆਰਟਸ" ਦੇ ਬੈਨਰ ਹੇਠ ਬਣ ਕੇ ਰਿਕਾਰਡ ਤੋੜ ਸਫਲਤਾ ਦਾ ਇਤਿਹਾਸ ਰਚਣ ਵਾਲੀ ਪੰਜਾਬੀ ਫ਼ਿਲਮ ਜੱਟ ਜਿਊਣਾ ਮੌੜ ਦੀ 31ਵੀਂ ਐਨੀਵਰਸਟੀ ਮੌਕੇ 9ਜੂਨ 2023 ਨੂੰ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਿਰਮਾਤਾ ਅਮਨਪ੍ਰੀਤ ਸਿੰਘ ਗਿੱਲ ਅਤੇ ਇਕਬਾਲ ਢਿਲੋਂ ਨੇ ਪ੍ਰੈਸ ਮਿਲਣੀ ਦੌਰਾਨ ਗੱਲ ਕਰਦਿਆਂ ਦੱਸਿਆ ਕਿ 5 ਜੂਨ 1992 ਵਿਚ ਰਿਲੀਜ਼ ਹੋਈ ਗੁੱਗੂ ਗਿੱਲ ਦੇ ਲੀਡ ਕਿਰਦਾਰ ਵਾਲੀ ਇਸ ਫ਼ਿਲਮ ਨੂੰ ਦੁਬਾਰਾ ਰਿਲੀਜ਼ ਕਰਨ ਲਈ ਨਵੇਂ ਪ੍ਰਿੰਟ ਅਤੇ ਉੱਚ ਸਾਊਂਡ ਟੈਕਨਾਲੋਜੀ ਸਮੇਤ ਸਾਰੇ ਤਕਨੀਕੀ ਕੰਮ ਮੁਕੰਮਲ ਕਰ ਲਏ ਗਏ ਹਨ।

ਇਸ ਮੌਕੇ ਗੁੱਗੂ ਗਿੱਲ, ਮੁਹੰਮਦ ਸਦੀਕ, ਗੀਤਾਜ ਬਿੰਦਰਖੀਆ ਅਤੇ ਇਸ ਫ਼ਿਲਮ ਨਾਲ ਜੁੜੀ ਪੁਰਾਣੀ ਟੀਮ ਦੇ ਕਈ ਮੈਂਬਰਾਂ ਦੀ ਹਾਜ਼ਰੀ ਵਿਚ ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੁੱਗੂ ਗਿੱਲ,ਮੁਹੰਮਦ ਸਦੀਕ ਨੇ ਫਿਲਮ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਇਸ ਫ਼ਿਲਮ ਨੂੰ ਦੁਬਾਰਾ ਰਿਲੀਜ਼ ਕੀਤੇ ਜਾਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਜ਼ਿਕਰਯੋਗ ਹੈ ਕਿ ਰਵਿੰਦਰ ਰਵੀ ਨਿਰਦੇਸ਼ਿਤ ਪੰਜਾਬੀ ਸਿਨੇਮਾ ਦੀ ਇਸ ਵੱਡੀ ਸੁਪਰਹਿੱਟ ਫਿਲਮ ਵਿਚ ਕੰਮ ਕਰ ਚੁੱਕੇ ਕਲਾਕਾਰਾਂ ਵਿਚ ਗੁੱਗੂ ਗਿੱਲ, ਸੁਰਿੰਦਰ ਸ਼ਿੰਦਾ,ਮੁਹੰਮਦ ਸਦੀਕ, ਮਨਜੀਤ ਕੁਲਾਰ, ਨੀਨਾ ਸਿੱਧੂ, ਨੀਨਾ ਬੁੰਧੇਲ, ਸੁਰਿੰਦਰ ਸ਼ਰਮਾ, ਪ੍ਰਭ ਦਰਸ਼ਨ ਕੌਰ ਅਤੇ ਗੁਰਕੀਰਤਨ ਸਮੇਤ ਕਈ ਨਾਮਵਰ ਚਿਹਰੇ ਸ਼ਾਮਲ ਸਨ।