ਕੱਲ ਕਿਹਾ ਸੀ ਅੱਜ ਦਿਨ ਚੜਦੇ ਹੀ ਚੱਕਤਾ ਕੰਮ ਕਰਤੇ ਪੁਲਸੀਏ ਬਾਗੋ ਬਾਗ਼।।

Tags

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਅਪਡੇਟਡ ਵਾਹਨ ਦਿੱਤੇ ਜਾਣਗੇ। ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਹਾਈਟੈਕ ਉਪਕਰਨਾਂ ਨਾਲ ਲੈਸ ਕਰ ਰਹੇ ਹਾਂ। 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਲੋਕਾਂ ਦੀ ਸੇਵਾ ਲਈ ਰਵਾਨਾ ਕਰ ਰਹੇ ਹਾਂ। ਇਨ੍ਹਾਂ ਵਿੱਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਕ੍ਰਿਤੀਗਾ ਕਾਰਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਲਗਾਇਆ ਗਿਆ ਹੈ।

ਇਸ ਨਾਲ ਜਦੋਂ ਵੀ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰਦਾ ਹੈ ਅਤੇ ਮਦਦ ਮੰਗਦਾ ਹੈ ਤਾਂ ਪੁਲਿਸ ਨੂੰ ਮੌਕੇ 'ਤੇ ਪਹੁੰਚਣ ਲਈ ਲੱਗਣ ਵਾਲਾ ਸਮਾਂ ਘਟਾਇਆ ਜਾ ਸਕਦਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇੱਥੋਂ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ। ਪੰਜਾਬ ਪੁਲਿਸ ਨੂੰ ਅੱਪਡੇਟ ਕਰਨ ਲਈ ਬਜਟ ਜਾਰੀ ਕਰਕੇ ਨਵੀਆਂ ਗੱਡੀਆਂ ਅਤੇ ਹੋਰ ਹਾਈਟੈਕ ਉਪਕਰਨਾਂ ਦੀ ਖਰੀਦ ਕੀਤੀ ਜਾਵੇਗੀ।