ਕੈਪਟਨ ਦੇ ਗੜ੍ਹ ’ਚ ਪਹੁੰਚਿਆ CM ਮਾਨ, ਕਰਤਾ ਵੱਡਾ ਐਲਾਨ!

Tags

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਦੇ ਸਰਕਾਰੀ ਕਾਲਜ (ਲੜਕੀਆਂ) ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਅਤੇ ਕਿਗਾ ਕਿ ਕੋਈ ਸਿਆਸੀ ਪ੍ਰੋਗਰਾਮ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ ਸਗੋਂ ਇਨਾਮ ਵੱਡ ਸਮਾਗਮ ਹੈ, ਜਿਸ 'ਚ ਬੱਚਿਆਂ ਦੀ ਪ੍ਰਾਪਤੀਆਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਜਦੋਂ ਜੂਨੀਅਰ ਆਪਣੇ ਸੀਨੀਅਰਜ਼ ਨੂੰ ਪ੍ਰਾਪਤੀਆਂ ਹਾਸਲ ਕਰਦੇ ਦੇਖਦੇ ਹਨ ਤਾਂ ਉਨ੍ਹਾਂ ਨੇ ਮਨ 'ਚ ਵੀ ਕੁਝ ਕਰ ਦਿਖਾਉਣ ਦੀ ਚਿਣਕ ਉੱਠਦੀ ਹੈ।

ਮੈਂ ਵੀ ਅਜਿਹਾ ਸੀ ਅਤੇ ਸੀਨੀਅਰਜ਼ ਨੂੰ ਇਨਾਮ ਲੈਂਦਾ ਵੇਖ ਮੇਰੇ ਮੇਰੇ ਵੀ ਦਿਲ 'ਚ ਤਮੰਨਾ ਉੱਠਦੀ ਸੀ ਕਿ ਮੈਂ ਵੀ ਕੁਝ ਕਰਾਂ। ਮਾਨ ਨੇ ਦੱਸਿਆ ਕਿ ਆਪਣੇ ਟਾਈਮ 'ਚ ਮੈਂ ਵੀ ਹਰ ਕੰਪੀਟਿਸ਼ਨ 'ਚ ਹਿੱਸਾ ਲੈਂਦਾ ਸੀ ਪਰ ਸਾਲ ਬਾਅਦ ਪਿਤਾ ਜੀ ਨੇ ਪਾਬੰਦੀ ਲਗਾ ਦਿੱਤੀ ਸੀ ਤੇ ਉਹ ਚਾਹੁੰਦੇ ਸਨ ਕੇ ਮੈਂ ਪੜ੍ਹਾਈ ਵੱਲ ਧਿਆਨ ਦੇਵਾਂ ਪਰ ਕੁਝ ਸਮਾਂ ਸਟੇਜ਼ ਬੰਦ ਰਹਿਣ ਤੋਂ ਬਾਅਦ ਮੈਂ ਚੋਰੀ ਪ੍ਰਫਾਰਮ ਕਰਨ ਲਈ ਜਾਣ ਲੱਗ ਗਿਆ ਸੀ। ਇਸ ਲਈ ਮੈਂ ਮਾਪਿਆਂ ਨੂੰ ਕਹਿੰਦਾ ਹਾਂ ਕਿ ਆਪਣੀ ਗੱਲ ਬੱਚਿਆਂ ਨੂੰ ਨਾ ਮਨਾਓ ਸਗੋਂ ਬੱਚਿਆਂ ਦੀ ਵੀ ਸੁਣਲੋ। ਬੱਚੇ ਦਾ ਦਿਲ-ਦਿਮਾਗ ਜਿੱਥੇ ਕੁਝ ਕਰਨ ਦਾ ਕਰਦਾ ਹੈ , ਉੱਥੇ ਕਰਨ ਦੋ ਅਤੇ ਉਨ੍ਹਾਂ 'ਤੇ ਕਰੀਅਰ ਥੋਪੋ ਨਾ।