ਜਦੋਂ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਬਾਦਲ ਕਿੰਨੀ ਹਲੀਮੀ ਨਾਲ ਰਾਜੇ ਵੜਿੰਗ ਨਾਲ ਪੇਸ਼ ਆ ਰਹੇ ਹਨ

Tags

ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ’ਚ ਪਿੰਡ ਬਾਦਲ ਦਾ ਹਰ ਵੱਡਾ-ਛੋਟਾ ਵਿਅਕਤੀ ਸ਼ਾਮਲ ਹੋਇਆ। ਬਾਦਲ ਦੇ ਸਿਆਸੀ ਰੁਤਬੇ ਨੂੰ ਮਾਣਦੇ ਰਹਿਣ ਵਾਲੇ ਪਿੰਡ ਵਾਸੀ ਅੱਜ ਉਨ੍ਹਾਂ ਦੇ ਸਸਕਾਰ ਮੌਕੇ ਉਦਾਸ ਦਿਖਾਈ ਦਿੱਤੇ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਗਪਗ ਹਰੇਕ ਪਿੰਡ ਵਾਸੀ ਬਾਦਲਾਂ ਦੇ ਘਰ ਪੁੱਜਿਆ। ਉਨ੍ਹਾਂ ਦੀ ਆਖ਼ਰੀ ਝਲਕ ਪਾਉਣ ਲਈ ਪਿੰਡ ਵਾਸੀਆਂ ‘ਚ ਕਾਫ਼ੀ ਤਾਂਘ ਵਿਖਾਈ ਦਿੱਤੀ। ਲੰਮੀਆਂ ਕਤਾਰਾਂ ਵਿਚ ਲੱਗ ਕੇ ਪਿੰਡ ਵਾਸੀ ਜ਼ਿੰਦਗੀ ਸਮਾਂ ਵਿਹਾਅ ਕੇ ਰੁਖਸਤੀ ਪਾ ਗਏ ਹਰਮਨ ਪਿਆਰੇ ਆਗੂ ਦੀ ਸ਼ੀਸ਼ੇ ਦੇ ਬਕਸੇ ‘ਚ ਪਈ ਮ੍ਰਿਤਕ ਦੇਹ ਨੂੰ ਦੂਰੋਂ ਤੱਕ ਰਹੇ ਸਨ, ਜੋ ਕਿ ਪਿਛਲੇ ਮਹੀਨਿਆਂ ਤੱਕ ਜ਼ਿੰਦਗੀ ਦੇ ਵੱਡੇ-ਵੱਡੇ ਮਸਲੇ ਪਲਾਂ ‘ਚ ਹੱਲ ਕਰ ਦਿਆ ਕਰਦਾ ਸੀ।

ਅੰਤਿਮ ਯਾਤਰਾ ਦੀ ਰਵਾਨੀ ਮੌਕੇ ਲੋਕਾਂ ਦੀ ਭਰਵੀਂ ਭੀੜ ਕਰਕੇ ਰਿਹਾਇਸ਼ ਦੇ ਗੇਟ ‘ਤੇ ਪੁਲੀਸ ਦੇ ਬੇਰੀਕੇਡ ਵੀ ਉੱਖੜ ਗਏ। ਇਸ ਮੌਕੇ ਪਿੰਡ ਵਾਸੀਆਂ ਖਾਸਕਰ ਨੌਜਵਾਨਾਂ ਨੇ ਅੰਤਿਮ ਯਾਤਰਾ ਵਿੱਚ ‘ਬਾਦਲ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ, ਅਤੇ ਬਾਦਲ ਅਮਰ ਰਹੇ ਦੇ ਨਾਅਰੇ ਲਗਾਏ। ਅੱਜ ਸਮੁੱਚੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀਆਂ ਦੇ ਕੇ ਆਪਣਾ ਸਤਿਕਾਰ ਜਤਾਇਆ। ਇਸ ਮੌਕੇ ਸਕੂਲਾਂ, ਕਾਲਜਾਂ ਅਤੇ ਆਈਟੀਆਈ ਦਾ ਸਟਾਫ਼ ਵੀ ਅੰਤਿਮ ਯਾਤਰਾ ਦਾ ਹਿੱਸਾ ਬਣਿਆ। ਪਿੰਡ ਵਾਸੀ ਗੁਰਮੀਤ ਸਿੰਘ ਆਈਟੀਆਈ ਨੇ ਕਿਹਾ ਕਿ ਬਾਦਲ ਸਾਬ੍ਹ ਪਿੰਡ ਦੇ ਹਰੇਕ ਵਿਅਕਤੀ ਨੂੰ ਆਪਣਾ ਪਰਿਵਾਰ ਮੰਨਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੌਮੀ ਪੱਧਰ ਦੇ ਆਗੂਆਂ ਨੇ ਪੁੱਜ ਕੇ ਬਾਦਲ ਸਾਬ੍ਹ ਦੀ ਵੱਡੀ ਸ਼ਖ਼ਸੀਅਤ ਨੂੰ ਸਿਜਦਾ ਕੀਤਾ। ਇਸ ਸਮੁੱਚੇ ਪਿੰਡ ਲਈ ਇਤਿਹਾਸਕ ਅਤੇ ਬੜੇ ਮਾਣ ਵਾਲੀ ਗੱਲ ਹੈ।