ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗ ਪਏ ਸੁਖਬੀਰ ਬਾਦਲ ! ਪੂਰੇ ਪਰਿਵਾਰ ਦੀ ਹੀ ਨਿੱਕਲ ਗਈ ਭੁੱਬ !

Tags

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਉਨ੍ਹਾਂ ਵੱਲੋਂ ਆਪਣੇ ਖੇਤ ਵਿਚ ਲਗਾਏ ਗਏ ਕਿੰਨੂਆਂ ਦੇ ਬਾਗ ਵਿਚ ਕਰ ਦਿੱਤਾ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਪੰਜ ਤੱਤਾਂ ਵਿਚ ਵਿਲੀਨ ਹੋ ਚੁੱਕੇ ਹਨ। ਅੰਤਿਮ ਵਿਦਾਈ ਵੇਲੇ ਗਮਗੀਨ ਮਾਹੌਲ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਪੁੱਤ ਸੁਖਬੀਰ ਸਿੰਘ ਬਾਦਲ ਭੁੱਬਾਂ ਮਾਰ ਰੋ ਪਏ। ਇਸ ਦੌਰਾਨ ਨੂੰਹ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਂਬਰ ਵੀ ਮ੍ਰਿਤਕ ਦੇਹ ਨਾਲ ਲਿਪਟ ਕੇ ਭੁੱਬਾਂ ਮਾਰ ਰੋਂਦੇ ਨਜ਼ਰ ਆਏ। ਮ੍ਰਿਤਕ ਦੇਹ ਕੋਲ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਭਤੀਜੇ ਮਨਪ੍ਰੀਤ ਬਾਦਲ ਪਰਿਵਾਰ ਸਮੇਤ ਪੋਤੇ-ਪੋਤੀਆਂ ਸਮੇਤ ਪਰਿਵਾਰਕ ਮੈਂਬਰ ਖੜ੍ਹੇ ਸਨ।

ਮਨਪ੍ਰੀਤ ਬਾਦਲ ਵਾਰ-ਵਾਰ ਚਚੇਰੇ ਭਰਾ ਸੁਖਬੀਰ ਬਾਦਲ ਦੀ ਪਿੱਠ 'ਤੇ ਹੱਥ ਰੱਖ ਕੇ ਦਿਲਾਸਾ ਦੇ ਰਿਹਾ ਸੀ। ਪਰਿਵਾਰਕ ਮੈਂਬਰ ਇੱਕ ਦੂਜੇ ਦੇ ਹੰਝੂ ਪੂੰਝ ਕੇ ਇੱਕ ਦੂਜੇ ਨੂੰ ਦਿਲਾਸਾ ਦੇ ਰਹੇ ਸਨ। ਦਿੱਗਜ ਆਗੂ ਸੁਖਬੀਰ ਬਾਦਲ ਕੋਲ ਆ ਕੇ ਦੁੱਖ਼ ਦਾ ਪ੍ਰਗਟਾਵਾ ਕਰ ਰਹੇ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ 'ਤੇ ਤਿਰੰਗਾ ਲਪੇਟਿਆ ਹੋਇਆ ਸੀ। ਸੁਖਬੀਰ ਬਾਦਲ, ਜਵਾਈ ਆਦੇਸ਼ ਪ੍ਰਤਾਪ ਕੈਰੋਂ, ਭਤੀਜੇ ਮਨਪ੍ਰੀਤ ਬਾਦਲ ਸਮੇਤ ਪਰਿਵਾਰਕ ਮੈਂਬਰਾਂ ਨੇ ਦੇਹ ਨੂੰ ਮੋਢੇ ਨਾਲ ਮੋਢਾ ਲਾ ਕੇ ਟਰੈਕਟਰ ਵਿੱਚ ਰੱਖ ਕੇ ਅੰਤਿਮ ਯਾਤਰਾ ਲਈ ਰਵਾਨਾ ਕੀਤਾ ਸੀ।