ਵੱਡੇ ਬਾਦਲ ਸਾਬ੍ਹ ਦੇ ਦੇਹਾਂਤ ਤੇ ਗਲਤ ਬੋਲਣ ਵਾਲਿਆਂ ਨੂੰ ਮਜੀਠੀਏ ਨੇ ਦਿੱਤਾ ਠੋਕਵਾ ਜਵਾਬ

Tags

ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਪੰਜਾਬੀਆਂ ਦੀ ਅਣਖ ਦੀ ਲੜਾਈ ਲੜ ਰਿਹਾ ਹੈ ਤੇ ਲੋਕਾਂ ਨੂੰ ਕਾਂਗਰਸ ਜੋ ਵਾਰ-ਵਾਰ ਜੇਤੂ ਰਹਿਣ ਦੇ ਬਾਵਜੂਦ ਹਲਕੇ ਦੇ ਵਿਕਾਸ ਕਰਨ ਵਿਚ ਫੇਲ੍ਹ ਰਹੀ, ਦੇ ਨਾਲ ਨਾਲ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਠੁਕਰਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੋਵੇਂ ਪੰਜਾਬੀਆਂ ਪ੍ਰਤੀ ਦਮਨਕਾਰੀ ਨੀਤੀਆਂ ਅਪਣਾ ਰਹੀਆਂ ਹਨ। ਇਥੇ ਫਿਲੌਰ ਹਲਕੇ ਵਿਚ ਸੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ

ਇਸ ਚੋਣ ਨਾਲ ਭਾਵੇਂ ਸੂਬੇ ਤੇ ਕੇਂਦਰ ਵਿਚ ਸਰਕਾਰ ਬਦਲਣ ਵਾਲੀ ਨਹੀਂ ਹੈ ਪਰ ਯਕੀਨੀ ਤੌਰ 'ਤੇ ਇਹ ਸੁਨੇਹਾ ਜਾਵੇਗਾ ਕਿ ਝੂਠ ਦੀ ਰਾਜਨੀਤੀ ਸਫਲ ਨਹੀਂ ਹੁੰਦੀ। ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਇਸ ਪਾਰਟੀ ਨੇ ਇਹ ਸੀਟ ਪਿਛਲੀਆਂ 18 ਚੋਣਾਂ ਵਿਚੋਂ 14 ਵਾਰ ਜਿੱਤੀ ਹੈ ਪਰ ਇਸ ਹਲਕੇ ਦਾ ਵਿਕਾਸ ਕਰਨ ਵਿਚ ਫੇਲ੍ਹ ਰਹੀ ਹੈ। ਉਨਾਂ੍ਹ ਕਿਹਾ ਕਿ ਇਹ ਵੀ ਸਾਰੇ ਜਾਣਦੇ ਹਨ ਕਿ ਸਾਬਕਾ ਐੱਮਪੀ ਚੌਧਰੀ ਸੰਤੋਖ ਸਿੰਘ ਹਲਕੇ ਵਿਚ ਕਦੇ ਵਿਖਾਈ ਨਹੀਂ ਦਿੱਤੇ।