ਭਾਨੇ ਸਿੱਧੂ ਨੇ ਸਟੇਜ ਤੇ ਹੀ ਰੋਕ ਲਏ ਸੁਖਪਾਲ ਖਹਿਰਾ !

Tags

ਘੱਲ ਖੁਰਦ ਜੌੜੀਆ ਨਹਿਰਾਂ ਤੇ 15 ਮਾਰਚ ਮਾਰਚ ਤੋਂ ਮਿਸ਼ਨ ਸਤਲੁਜ ਦੇ ਨਾਂਅ ’ਤੇ ਸੁਰੂ ਹੋਈ ਜੰਗ ਪਾਣੀਆਂ ਦੀ ( ਮੁੱਦਕੀ ਮੋਰਚਾ ) ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਜਿਸ ਸਬੰਧ ਵਿੱਚ ਅੱਜ ਇਲਾਕੇ ਦੇ ਪਿੰਡਾ ਦੇ ਲੋਕਾਂ ਤੇ ਵੱਖ-ਵੱਖ ਕਿਸਾਨ ਯੂਨੀਅਨ ਆਗੂਆਂ ਨੇ ਇਕੱਠੇ ਹੋ ਕੇ ਟਰੈਕਟਰ ਮਾਰਚ ਕੱਢਿਆ ਤੇ ਘੱਲ ਖੁਰਦ ਜੋੜੀਆ ਨਹਿਰਾ ਨੈਸ਼ਨਲ ਹਾਈਵੇ 5 ਤੇ ਕੈਚੀਆ ਵਾਲੇ ਪੁੱਲ ਤੇ ਪਿਛਲੇ 20 ਦਿਨਾਂ ਤੋਂ ਚੱਲ ਰਹੇ ਮੋਰਚੇ ’ਤੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਹਿਰਾਂ ਦੇ ਕਿਨਾਰਿਆਂ ਤੇ ਤੱਲ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਨੁਕਸਾਨ ਬਾਰੇ ਕਿਹਾ ਕਿ ਇਸ ਨਾਲ ਪਾਣੀ ਦਾ ਸਿੰਮਣਾ ਬੰਦ ਹੋ ਜਾਵੇਗਾ ।

ਜਿਸ ਨਾਲ ਨਹਿਰਾਂ ਦੀ 169 ਕਿਲੋਮੀਟਰ ਦੀ ਲੰਬਾਈ ਦੇ ਨਾਲ ਲੱਗਦੇ ਪਿੰਡਾਂ ਦੇ ਪਾਣੀ ਦਾ ਪੱਧਰ ਬਹੁਤ ਡੂੰਘ ਹੋ ਜਾਵੇਗਾ। ਉਨ੍ਹਾ ਕੇਂਦਰ ਅਤੇ ਰਾਜਸਥਾਨ ਸਰਕਾਰ ਦੀ ਸਾਜਿਸ਼ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਇਹ ਕੰਕਰੀਟਕਰਨ ਦੇ ਬਹਾਨੇ ਰਾਜਸਥਾਨ ਕਨਾਲ ਰੀਡਿਜਾਇਨ ਕਰ ਰਹੇ ਹਨ ਤਾਂ ਜੋ ਪਾਣੀ 12000 ਕਿਊਸਿਕ ਦੀ ਜਗ੍ਹਾ 18500 ਕਿਊਸਿਕ ਪਾਣੀ ਲਿਜਾਇਆ ਜਾ ਸਕੇ। ਇਸ ਪਾਣੀ ਦੀ ਲੁੱਟ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ, ਕਿਸ਼ਾਨ ਯੂਨੀਅਨਾਂ ਤੇ ਉੱਘੀਆ ਸਖਸੀਅਤਾਂ, ਵਿਦਵਾਨਾਂ ਦੇ ਭਾਰੀ ਇਕੱਠ ਨੇ ਸਰਕਾਰਾਂ ਨੂੰ ਚਤਾਵਨੀ ਦਿੰਦਿਆਂ ਕਿਹਾ ਹੈ ਕਿ ਨਹਿਰਾਂ ਦੇ ਕੰਕਰੀਟਕਰਨ ਦੇ ਕੰਮ ਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾ ਇਸ ਦੇ ਗੰਭੀਰ ਸਿੱਟੇ ਨਿਕਲਣਗੇ।