ਹਾਏ ਉਹ ਰੱਬਾ ਰਹਿਮ ਕਰ, ਫਿਰ ਪਏ ਮੀਹ ਨੇ ਕਣਕ ਦੀ ਫਸਲ ਨੂੰ ਪਹੁੰਚਾਇਆ ਨੁਕਸਾਨ, ਮੀਹ ਤੋਂ ਬਾਅਦ ਦੀਆਂ ਦੇਖੋ ਤਸਵੀਰਾਂ

Tagsਦੇਸ਼ ਭਰ 'ਚ ਮੌਸਮ ਦਾ ਰੁਖ਼ ਬਦਲ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਗਰਮੀ ਤੋਂ ਰਾਹਤ ਦੇ ਨਾਲ-ਨਾਲ ਥੋੜ੍ਹੀਆਂ ਮੁਸ਼ਕਲਾਂ ਵੀ ਲੈ ਕੇ ਆਇਆ ਹੈ। ਖ਼ਾਸ ਕਰਕੇ ਕਿਸਾਨਾਂ ਨੂੰ ਤਾਂ ਬੇਮੌਸਮੀ ਬਾਰਿਸ਼ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਬੇਮੌਸਮ ਬਾਰਿਸ਼ ਨਾਲ ਕਿਸਾਨਾਂ ਦੀ ਖੇਤ 'ਚ ਖੜ੍ਹੀਆਂ ਕਣਕ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬੇਮੌਸਮ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਲੀਚੀ ਅਤੇ ਅੰਬ ਦੀ ਫਸਲ ਨਸ਼ਟ ਹੋਣ ਦੀ ਕਗਾਰ 'ਤੇ ਹੈ।


  ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ 'ਚ ਮੂਸਲਾਧਾਰ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਉੱਤਰਾਖੰਡ ਦੇ ਉੱਦਮ ਸਿੰਘ ਨਗਰ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਦੀ ਫਸਲ ਖੇਤ 'ਚ ਕੱਟਣ ਨੂੰ ਤਿਆਰ ਖੜ੍ਹੀ ਹੈ ਅਤੇ ਕੱਟੀ ਹੋਈ ਕਣਕ ਦੀ ਫਸਲ ਚੌਪਟ ਹੋਣ ਦੀ ਕਗਾਰ 'ਤੇ ਹੈ। ਉੱਧਰ ਗੜ੍ਹੇਮਾਰੀ ਅਤੇ ਮੂਸਲਾਧਾਰ ਬਾਰਿਸ਼ ਨਾਲ ਕਿਸਾਨਾਂ ਦੀ ਅੰਬ ਅਤੇ ਲੀਚੀ ਦੀ ਫਸਲ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

  ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਮਸੂਰੀ 'ਚ ਜ਼ਬਰਦਸਤ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਈ। ਇਥੇ ਕੱਲ੍ਹ ਦੇਰ ਰਾਤ ਤੋਂ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਪੌੜੀ ਹਰਿਦੁਆਰ, ਦੇਹਰਾਦੂਨ, ਮਸੂਰੀ ਦੇ ਉੱਚਾਈ ਵਾਲੇ ਇਲਾਕਿਆਂ 'ਚ ਤੇਜ਼ ਝੋਕੇਦਾਰ ਹਵਾਵਾਂ ਦੇ ਨਾਲ ਜ਼ਬਰਦਸਤ ਬਾਰਿਸ਼ ਹੋ ਸਕਦੀ ਹੈ, ਅਜਿਹੇ 'ਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

  ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ 04 ਅਪ੍ਰੈਲ ਤੱਕ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਮੌਸਮ ਵਿਭਾਗ ਦੀ ਮੰਨੀਏ ਤਾਂ ਕੱਲ੍ਹ ਵੀ ਦੇਹਰਾਦੂਨ 'ਚ ਬੱਦਲਾਂ ਦਾ ਡੇਰਾ ਰਹੇਗਾ। ਇਸ ਦੇ ਨਾਲ ਬਿਜਲੀ ਗੜਕਣ ਦੇ ਨਾਲ ਇਕ ਜਾਂ ਦੋ ਵਾਰ ਭਾਰੀ ਬਾਰਿਸ਼ ਦੇਖਣ ਨੂੰ ਮਿਲੇਗੀ। 02 ਅਪ੍ਰੈਲ ਨੂੰ ਬਾਰਿਸ਼ ਤੋਂ ਹਲਕੀ ਰਾਹਤ ਮਿਲ ਸਕਦੀ ਹੈ। ਹਾਲਾਂਕਿ 3 ਅਤੇ 4 ਅਪ੍ਰੈਲ ਨੂੰ ਬਿਜਲੀ ਗੜਕਣ ਦੇ ਨਾਲ ਬਾਰਿਸ਼ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ। ਮਸੂਰੀ 'ਚ ਵੀ 4 ਅਪ੍ਰੈਲ ਤੱਕ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਮਸੂਰੀ 'ਚ ਬਿਜਲੀ ਗੜਕਣ ਦੇ ਨਾਲ ਗੜ੍ਹੇਮਾਰੀ ਦੇਖਣ ਨੂੰ ਮਿਲ ਸਕਦੀ ਹੈ।