ਵਿਜੀਲੈਂਸ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਰੋਣ ਲੱਗੇ ਚੰਨੀ

Tags

ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ 7 ਘੰਟਿਆਂ ਤੱਕ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਤੋਂ ਵੱਖ-ਵੱਖ ਚਲ-ਅਚਲ ਜਾਇਦਾਦਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਸਵੇਰੇ ਕਰੀਬ 11.15 ਵਜੇ ਵਿਜੀਲੈਂਸ ਦਫ਼ਤਰ ਮੋਹਾਲੀ ਪੁੱਜੇ ਸਨ। ਉਨ੍ਹਾਂ ਤੋਂ ਵੈਰੀਫਿਕੇਸ਼ਨ ਕਰਨ ਦਾ ਕੰਮ ਰੋਪੜ ਰੇਂਜ ਦੇ ਵਿਜੀਲੈਂਸ ਐੱਸ. ਐੱਸ. ਪੀ. ਦਲਜੀਤ ਸਿੰਘ ਰਾਣਾ ਨੂੰ ਸੌਂਪਿਆ ਗਿਆ। ਐੱਸ. ਐੱਸ. ਪੀ. ਰਾਣਾ ਨਾਲ ਕਈ ਡੀ. ਐੱਸ. ਪੀ. ਅਤੇ ਕਈ ਇੰਸਪੈਕਟਰਾਂ ਨੂੰ ਵੀ ਜੁੜਿਆ ਗਿਆ।

ਵਿਜੀਲੈਂਸ ਅਧਿਕਾਰੀਆਂ ਨੇ ਚੰਨੀ ਤੋਂ ਤਿਆਰ ਕੀਤੇ ਗਏ ਸਵਾਲਾਂ ਦੇ ਜਵਾਬ ਮੰਗੇ ਹਨ। ਅਜੇ ਚੰਨੀ ਦੀ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਇਹ ਪਹਿਲੀ ਪੇਸ਼ੀ ਸੀ। ਵਿਜੀਲੈਂਸ ਅਧਿਕਾਰੀ ਚੰਨੀ ਵੱਲੋਂ ਦਿੱਤੇ ਗਏ ਜਵਾਬਾਂ ਦਾ ਵੱਖ-ਵੱਖ ਸਰੋਤਾਂ ਤੋਂ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਮਿਲੀ ਜਾਣਕਾਰੀ ਨਾਲ ਮਿਲਾਣ ਕਰਨਗੇ। ਵਿਜੀਲੈਂਸ ਅਧਿਕਾਰੀ ਦੇਖਣਗੇ ਕਿ ਚੰਨੀ ਨੇ ਵੱਖ-ਵੱਖ ਸਵਾਲਾਂ ਦੇ ਕੀ ਜਵਾਬ ਦਿੱਤੇ ਹਨ। ਚੰਨੀ ਸਿਰਫ ਇਹ ਕਹਿੰਦੇ ਰਿਹੇ ਕਿ ਉਨ੍ਹਾਂ ਕੋਲ ਬਹੁਤ ਘੱਟ ਜਾਇਦਾਦ ਹੈ ਅਤੇ ਉਨ੍ਹਾਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਬੇਨਾਮੀ ਜਾਇਦਾਦ ਨਹੀਂ ਬਣਾਈ, ਜਦਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਵੱਖ-ਵੱਖ ਗੁਪਤ ਸਰੋਤਾਂ ਤੋਂ ਚੰਨੀ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਹੈ।