CM ਭਗਵੰਤ ਮਾਨ ਨੇ ਸਦਨ ‘ਚ ਕਿਉਂ ਕੀਤਾ ਸੁਖਪਾਲ ਖਹਿਰਾ ਦਾ ਧੰਨਵਾਦ !

Tags

ਪੰਜਾਬ ਬਜਟ ਸੈਸ਼ਨ 2023 ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਤੰਜ ਕੱਸਿਆ ਗਿਆ। ਦੱਸ ਦਈਏ ਕਿ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਸਦਨ ਵਿੱਚ ਪਹੁੰਚੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਹੋਰ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦਾ ਬਾਈਕਾਟ ਕਰ ਦਿੱਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣਾ ਸਮਾਨ ਚੁੱਕਣ 'ਤੇ ਤੰਜ ਕੱਸਿਆ ਤੇ ਪੁੱਛਿਆ ਕਿ "ਕਾਂਗਰਸ ਪਾਰਟੀ ਕਿੱਥੇ ਹੈ?"

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ 'ਚ ਨੌਕਰੀ ਲਈ ਖੇਤੀ ਛੱਡਣ ਦੀ ਗੱਲ ਚੱਲ ਰਹੀ ਹੈ, ਕਿਉਂਕਿ ਕਿਸਾਨਾਂ ਨੂੰ ਜ਼ਮੀਨ-ਖੇਤੀ ਦੀ ਮਹੱਤਤਾ ਤੋਂ ਜਾਣੂ ਨਹੀਂ ਕਰਵਾਇਆ ਗਿਆ ਉਨ੍ਹਾਂ ਫ਼ਸਲਾਂ 'ਤੇ ਕੀਤੀ ਸਪਰੇਅ ਨੂੰ ਖ਼ਤਰਨਾਕ ਦੱਸਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਨਹੀਂ ਕੀਤਾ ਗਿਆ। ਇਨ੍ਹਾਂ ਹੀ ਨਹੀਂ CM ਮਾਨ ਨੇ ਕਿਹਾ ਕਿ ਨਕਲੀ ਬੀਜ ਅਤੇ ਸਪਰੇਅ ਦੇ ਸੌਦੇ ਹੋਏ ਹਨ ਅਤੇ ਖੇਤੀ ਦੀ ਤਕਨੀਕ ਬਦਲ ਗਈ ਪਰ ਕਿਸਾਨ ਅੱਪਡੇਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੁਣ 'ਆਪ' ਸਰਕਾਰ ਈ-ਗਵਰਨੈਂਸ ਦੇ ਨਾਲ-ਨਾਲ ਈ-ਖੇਤੀਬਾੜੀ ਦੀ ਦਿਸ਼ਾ 'ਚ ਵੀ ਅੱਗੇ ਵਧੇਗੀ।