ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨਾਂ ਨੂੰ ਮੁਖਾਤਬ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਕੁਝ ਨਵਾਂ ਕਰਨ ਜਾ ਰਹੇ ਹਾਂ। ਇਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਇੱਕ ਅਪ੍ਰੈਲ ਤਕ ਨਹਿਰਾਂ ਵਿੱਚ ਪਾਣੀ ਪਹੁੰਚੇਗਾ। ਪਹਿਲੀ ਵਾਰ ਨਹਿਰਾਂ ਦੇ ਟੇਲ ਐਂਡ ਤਕ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨਵਰਸਿਟੀ ਵੱਲੋਂ ਸਿਫਾਰਸ਼ ਕੀਤੇ ਬੀਜ 'ਤੇ ਸਰਕਾਰ ਸਬਸਿਡੀ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਸਲਾਹ ਦਿੰਦੇ ਹਾਂ ਕਿ ਪੀਏਯੂ ਵੱਲੋਂ ਰਿਕਮੈਂਡ ਕੀਤੇ ਝੋਨੇ ਦੇ ਬੀਜ ਇਸਤੇਮਾਲ ਕਰਨ।
ਉਨ੍ਹਾਂ ਕਿਹਾ ਕਿ ਨਰਮਾ ਤੇ ਕਪਾਹ ਦੀ ਫ਼ਸਲ ਦੇ ਬੀਮਾ ਦੀ ਸ਼ਰੂਆਤ ਕੀਤੀ ਜਾਏਗੀ। ਇਹ ਸ਼ੁਰੂਆਤ 'ਆਪ' ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਬਾਸਮਤੀ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਾਰਕਫੈੱਡ ਨੂੰ ਏਜੰਸੀ ਬਣਾ ਕੇ ਸਰਕਾਰ ਬਾਸਮਤੀ ਖਰੀਦੇਗੀ। ਪੂਸਾ ਚੁਤਾਲੀ ਪੱਕਣ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ ਤੇ ਪਾਣੀ ਵੀ ਜਿਆਦਾ ਲੈਂਦੀ ਹੈ। ਉਨ੍ਹਾਂ ਨੇ ਮਾਨਸਾ, ਬਠਿੰਡਾ, ਫਾਜ਼ਿਲਕਾ ਤੇ ਮੁਕਸਤਰ ਵਿੱਚ ਕਿਸਾਨਾਂ ਨੂੰ ਮੂੰਗੀ ਨਾ ਬੀਜਣ ਦੀ ਸਲਾਹ ਦਿੱਤੀ।