ਚੱਲਦੀ ਵਿਧਾਨ ਸਭਾ ਚ' ਲੜੇ CM ਭਗਵੰਤ ਮਾਨ ਤੇ ਪ੍ਰਤਾਪ ਬਾਜਵਾ

Tags

ਪੰਜਾਬ ਬਜਟ ਸੈਸ਼ਨ 2023 ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ "ਤੁਸੀਂ ਪਹਿਲਾਂ ਆਪਣੀ ਪਾਰਟੀ (ਕਾਂਗਰਸ) ਬਚਾ ਲਓ।" ਪੰਜਾਬ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਜੇਕਰ ਤੁਸੀਂ ਨਸ਼ੇ ਨਾਲ ਲੜਾਈ ਲੜਨੀ ਹੈ ਤਾਂ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ, ਪਰ ਜੇ ਤੁਸੀਂ ਬੰਦੂਕਾਂ ਚੁੱਕ ਕੇ ਇਹ ਸੋਚਦੇ ਹੋ ਕਿ ਅਸੀਂ ਆਪਣਾ ਖੌਫ਼ ਪੈਦਾ ਕਰਨਾ ਹੈ ਤਾਂ ਕਿਸੇ ਨੇ ਨਹੀਂ ਹੋਣ ਦੇਣਾ।"

ਅਜਨਾਲਾ ਕਾਂਡ ਬਾਰੇ ਬੋਲਦਿਆਂ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਸਾਰਿਆਂ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ 'ਤੇ ਕਬਜਾ ਕੀਤਾ ਗਿਆ, ਤੁਹਾਡੀ ਇੰਟੈਲੀਜੇਂਸ ਫੇਲ੍ਹ ਹੋਈ; ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਰੱਖਦਿਆਂ ਕੁਝ ਨਹੀਂ ਕੀਤਾ ਕਿਉਂਕਿ ਜੇਕਰ ਕੁਝ ਹੁੰਦਾ ਤਾਂ ਕੋਟਕਪੂਰਾ ਵਰਗੀ ਵੱਡੀ ਵਾਰਦਾਤ ਹੋ ਸਕਦੀ ਸੀ।"

"SSP ਨੂੰ ਬੰਦੂਕਾਂ ਨਾਲ ਘੇਰਿਆ ਗਿਆ ਤੇ ਪੁੱਛਗਿੱਛ ਕੀਤੀ ਗਈ ਜਿਵੇਂ ਤਾਲੀਬਾਨ ਕਰਦੇ ਹਨ, ਸਾਨੂੰ ਸੁਚੇਤ ਰਹਿਣਾ ਹੋਵੇਗਾ, " ਉਨ੍ਹਾਂ ਕਿਹਾ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਰਾਘਵ ਚੱਢਾ ਜੀ ਦਾ ਮੈਂ ਕੱਲ ਬਿਆਨ ਪੜ੍ਹਿਆ ਕਿ ਜਿੰਨੀ ਵਿਰੋਧੀ ਪਾਰਟੀਆਂ ਹਨ ਉਹਨਾਂ ਦੇ ਸਾਰੇ ਲੀਡਰਾਂ ਨੂੰ ਹਰ ਰੋਜ਼ CBI, ED ਤੇ NIA ਰੈਡ ਕਰ ਰਹੀ ਹੈ ਤੇ ਉਨ੍ਹਾਂ ਨੇ ਰਾਏ ਦਿੱਤੀ ਕਿ ਸਾਰੇ ਦਫਤਰਾਂ 'ਤੇ ਭਾਜਪਾ ਦੇ ਝੰਡੇ ਲਾ ਦਿਓ; ਸਾਨੂੰ ਹੁਣ ਇਹ ਕਹਿਣ ਨੂੰ ਮਜਬੂਰ ਨਾ ਕਰੋ ਕਿ ਵਿਜੀਲੈਂਸ ਦੇ ਦਫ਼ਤਰ 'ਤੇ ਵੀ ਆਮ ਆਦਮੀ ਪਾਰਟੀ ਦਾ ਝੰਡਾ ਲਗਾ ਦਿਓ।"

ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੇਵਾਲਾ ਦੀ ਗੱਲ ਚੁੱਕੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ CM ਨੂੰ ਕਿਹਾ ਕਿ ਅਸੀਂ ਆਪਣੀ ਗੱਲ ਕਰ ਲੈਂਦੇ ਹਾਂ। CM ਭਗਵੰਤ ਮਾਨ ਨੇ ਵਿਜੀਲੈਂਸ ਦੀ ਗੱਲ ਕਰਨ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ "ਮੈਂ ਕਿਹਾ ਕਿ ਬਰਾਬਰ ਕਰੋ।" ਇਸ ਤੋਂ ਬਾਅਦ ਮੁੱਦਾ ਭੱਖ ਗਿਆ।