ਜਦੋ ਚੱਲਦੇ ਲਾਈਵ ਚ ਵਿਧਾਇਕ ਖਹਿਰਾ ਨੇ , ਐਸ ਡੀ ਐਮ ਭੁਲੱਥ ਨੂੰ ਲਾ ਲਿਆ ਫੋਨ, ਅੱਗੇ ਕੀ ਹੋਇਆ ਵੀਡਿਉ ਦੇਖੋ

Tags

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵੱਲੋਂ ਪਿਛਲੇ ਦਿਨੀਂ ਬੇਗੋਵਾਲ ਨੇੜਲੇ ਪਿੰਡ ਬਰਿਆਰ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਲਕਾ ਭੁਲੱਥ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਜਿਸ ਦੌਰਾਨ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਭੁਲੱਥ ਦੇ ਦਫ਼ਤਰ ਵਿਖੇ ਪਹੁੰਚੇ। ਮੌਕੇ 'ਤੇ ਐੱਸ. ਡੀ. ਐੱਮ. ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਸਨ। ਪਰ ਖਹਿਰਾ ਆਪਣੇ ਸਮਰਥਕਾਂ ਸਮੇਤ ਇਸੇ ਦਫ਼ਤਰ ਵਿਚ ਬੈਠ ਗਏ ਅਤੇ ਐੱਸ. ਡੀ. ਐੱਮ. ਭੁਲੱਥ ਨੂੰ ਫੋਨ ਲਗਾ ਦਿੱਤਾ। ਅੱਗਿਓ ਐੱਸ. ਡੀ. ਐੱਮ. ਸੰਜੀਵ ਕੁਮਾਰ ਨੇ ਫੋਨ ਚੁੱਕ ਕੇ ਜਵਾਬ ਦਿੱਤਾ ਕਿ ਉਹ ਅੱਜ ਛੁੱਟੀ 'ਤੇ ਹਨ।

ਮੌਕੇ 'ਤੇ ਵਿਧਾਇਕ ਖਹਿਰਾ ਨੇ ਐੱਸ. ਡੀ. ਐੱਮ. ਭੁਲੱਥ ਨੂੰ ਕਿਹਾ ਕਿ ਉਨ੍ਹਾਂ ਨੇ ਤਹਾਨੂੰ ਬਰਿਆਰ ਪਿੰਡ ਵਿਚ ਰਣਜੀਤ ਸਿੰਘ ਰਾਣਾ ਵੱਲੋਂ ਰੱਖੇ ਗਏ ਨੀਂਹ ਪੱਥਰ ਸੰਬੰਧੀ ਕਾਰਵਾਈ ਲਈ ਕਿਹਾ ਸੀ, ਜਿਸ 'ਤੇ ਐੱਸ. ਡੀ. ਐੱਮ. ਨੇ ਕਿਹਾ ਕਿ ਇਹ ਮਾਮਲਾ ਪੇਂਡੂ ਵਿਕਾਸ ਦਾ ਹੋਣ ਕਰਕੇ ਇਸ ਸੰਬੰਧੀ ਇਕ ਹਫ਼ਤੇ ਵਿਚ ਕਾਰਵਾਈ ਕਰਨ ਲਈ ਆਖਿਆ ਗਿਆ ਹੈ। ਜਦਕਿ ਖਹਿਰਾ ਨੇ ਐੱਸ. ਡੀ. ਐੱਮ. ਨੂੰ ਆਖਿਆ ਕਿ ਜੇਕਰ ਇਕ ਹਫ਼ਤੇ ਬਾਅਦ ਇਹ ਨੀਂਹ ਪੱਥਰ ਨਾ ਹਟਾਇਆ ਗਿਆ ਤਾਂ ਉਹ ਤੁਹਾਡੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕਰਨਗੇ।