ਸੁਖਬੀਰ ਬਾਦਲ ਨਾਲ ਮੁੰਡਾ ਅੜ ਗਿਆ ਕਹਿੰਦਾ ਕਹਿ ਕੇ ਤਾਂ ਸਾਰੇ ਜਾਂਦੇ ਆ ਜਾ ਤਾਂ ਮੌਕੇ ਤੇ ਚੈੱਕ ਕੱਟ ਕੇ ਦੇ ਕੇ ਜਾਓ

Tags

ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਕੈਣ ਵਾਲਾ ਵਿਚ ਚੱਕਰਵਰਤੀ ਤੂਫ਼ਾਨ ਨਾਲ ਨੁਕਸਾਨ ਗਏ ਮਕਾਨਾਂ ਦੀ ਮੁਰੰਮਤ ਵਾਸਤੇ ਐੱਮਪੀ ਲੈਂਡ ਫੰਡਾਂ ਵਿਚੋਂ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਰਾਹਤ ਕਾਰਜਾਂ ਵਾਸਤੇ ਆਪਣੇ ਪੱਲਿਓਂ ਇਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਕੈਣ ਵਾਲਾ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਤੇ ਵੇਖਿਆ ਕਿ ਖਤਰਨਾਕ ਵਾਵਰੋਲੇ ਨਾਲ ਕਿੰਨੂਆਂ ਦੇ ਬਾਗਾਂ ਤੇ ਕਣਕ ਦੀ ਫਸਲ ਨੂੰ ਇਥੇ ਤੇ ਨਾਲ ਲਗਵੇਂ ਸ੍ਰੀ ਮੁਕਤਸਰ ਸਾਹਿਬ ਜ਼ਲਿ੍ਹੇ ਵਿਚ ਕਿੰਨਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਜਿਹਨਾਂ ਦੇ ਮਕਾਨ ਤੇ ਕਿੰਨੂਆਂ ਦੇ ਬਾਗ ਨੁਕਸਾਨੇ ਗਏ ਹਨ, ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਪ੍ਰਭਾਵਤ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਸੰਘਰਸ਼ ਵਿੱਢੇਗਾ। ਉਹਨਾਂ ਨੇ ਇਸ ਮੌਕੇ ਫਾਜ਼ਲਿਕਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਤੇ ਲੋੜ ਪੈਣ 'ਤੇ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਹੋਰ ਫੰਡ ਦੇਣ ਦੀ ਵੀ ਪੇਸ਼ਕਸ਼ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਿਢੱਲ ਮੱਠ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਸਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਭਾਵਤ ਇਲਾਕੇ ਦਾ ਦੌਰਾ ਨਾ ਕਰਨ ਤੇ ਵਾਵਰੋਲੇ ਦੇ ਪ੍ਰਭਾਵਤਾਂ ਨੂੰ ਤੁਰੰਤ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਪ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੀ ਹੈ।


ਉਹਨਾਂ ਕਿਹਾ ਕਿ ਜੇਕਰ ਸਰਕਾਰ ਵਾਜਬ ਮੁਆਵਜ਼ਾ ਦੇਣ ਵਿਚ ਨਾਕਾਮ ਰਹਿੰਦੀ ਹੈ ਤਾਂ ਅਸੀਂ ਇਸਦੇ ਖਿਲਾਫ ਇਕ ਨਿਰੰਤਰ ਸੰਘਰਸ਼ ਵਿੱਢਾਂਗੇ। ਬਾਦਲ ਨੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਜ਼ਿਆਦਾ ਨੁਕਸਾਨੀ ਗਈ ਹੈ ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਅੰਸ਼ਕ ਨੁਕਸਾਨ ਵਾਸਤੇ 25 ਹਜ਼ਾਰ ਰੁਪੲ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਅਚਨਚੇਤ ਮੌਸਮ ਵਿਚ ਗਰਮੀ ਵਧਣ ਨਾਲ ਕਣਕ ਦਾ ਝਾੜ ਘਟਣ ਵਾਸਤੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਮੌਕੇ ਸੀਨੀਅਰ ਆਗੂ ਡਾ. ਮਹਿੰਦਰ ਰਿਣਵਾ ਤੇ ਹੰਸ ਰਾਜ ਜੋਸ਼ਨ ਵੀ ਬਾਦਲ ਦੇ ਨਾਲ ਪਿੰਡ ਬਕੈਣ ਵਾਲਾ ਪਹੁੰਚੇ।