ਫਾਜ਼ਿਲਕਾ ਇਲਾਕੇ ਚ ਆਇਆ ਚੱਕਰਵਰਤੀ ਤੂਫਾਨ, ਵੇਖੋ ਭਾਰੀ ਤ-ਬਾ-ਹੀ ਦਾ ਮੰਜਰ

Tags

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਨ ਵਾਲਾ ’ਚ ਤੂਫਾਨ ਨੇ ਕਾਫੀ ਕਹਿਰ ਮਚਾਇਆ ਹੈ। ਤੂਫਾਨ ਐਨਾ ਭਿਆਨਕ ਸੀ ਕਿ ਵੱਡੇ-ਵੱਡੇ ਦਰੱਖਤ ਨੂੰ ਜੜ੍ਹੋਂ ਪੁੱਟ ਕੇ ਪੁੱਠੇ ਕਰ ਦਿੱਤੇ। (Storm) ਕਈ ਥਾਂਈ ਤੋਂ ਮਕਾਨ ਡਿੱਗਣ ਅਤੇ ਕਈ ਲੋਕਾਂ ਦੇ ਜਖਮੀ ਹੋਣ ਦੀਆਂ ਵੀ ਖਬਰਾਂ ਹਨ। ਸਭ ਤੋਂ ਜਿਆਦਾ ਚੱਕਰਵਤੀ ਤੂਫਾਨ ਨੇ ਪਿੰਡ ਬਕੈਨ ਵਾਲਾ ’ਚ ਤਬਾਹੀ ਮਚਾਈ। ਇਸ ਦੌਰਾਨ ਕਈ ਲੋਕਾਂ ਦੇ ਘਰ ਢਹਿ ਢੇਰੀ ਹੋ ਗਈ ਅਤੇ ਕਈ ਵਿਅਕਤੀਆਂ ਜਖਮੀ ਹੋਏ ਹਨ। ਇਸ ਤੋਂ ਇਲਾਵਾ ਬਾਗਾਂ ’ਚ ਲੱਗੇ ਬੂਟੇ ਵੀ ਤੂਫਾਨ ਪੁੱਟ ਸੁੱਟੇ। ਬਾਗਬਾਨੀ ਵੀ ਵੱਡੇ ਪੱਧਰ ਤੇ ਕਾਫੀ ਪ੍ਰਭਾਵਿਤ ਹੋਈ ਹੈ। ਤੂਫਾਨ ਐਨਾ ਭਿਆਨਕ ਸੀ ਜਿਸ ਦੀਆਂ ਤਸਵੀਰਾਂ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।

ਫਾਜਿ਼ਲਕਾ ਜ਼ਿਲ੍ਹੇ ਦੇ ਪਿੰਡ ਬਕੈਨ ਵਾਲਾ ਵਿਖੇ ਆਏ ਚੱਕਰਵਾਤ ਤੂਫਾਨ Storm (ਵਾਵਰੋਲੇ) ਕਾਰਨ ਭਾਰੀ ਤਬਾਹੀ ਹੋਣ ਦੇ ਸਮਾਚਾਰ ਹਨ। ਜ਼ਿਲ੍ਹੇ ਦੇ ਪ੍ਰਸਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਗਏ ਹਨ। ਅਚਾਨਕ ਹੀ ਸ਼ੁਰੂ ਹੋਏ ਇਸ ਚੱਕਰਵਤੀ ਤੁਫਾਨ ( ਵਾਵਰੋਲਾਂ ) ਨੇ ਪਿੰਡ ਬਕੈਨ ਵਾਲਾ ਦੇ ਪਿੰਡ ਅਤੇ ਇਲਾਕੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਪਿੰਡ, ਖੇਤਾਂ ਅੰਦਰ ਤਬਾਹੀ ਮਚਾਉਂਦਾ ਅੱਗੇ ਨਿਕਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਜਿਹਨਾਂ ਵਿੱਚ ਸੰਦੀਪ ਕੁਮਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਚੱਕਰਵਤੀ ਤੂਫਾਨ ’ਚ ਪਿੰਡ ਬਕੈਨ ਵਾਲਾ ਦੇ ਕਈ ਘਰ ਉਸਦੀ ਚਪੇਟ ਚ ਆ ਕੇ ਢਹਿਢੇਰੀ ਹੋ ਗਏ। ਇਸ ਤੋਂ ਇਲਾਵਾ ਤੂਫਾਨ ਨੇ ਬਾਗਬਾਨੀ ਅਤੇ ਹੋਰ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ।