ਦਿਲਜੀਤ ਦਾ ਚਮਕੀਲੇ ਦੀ ਲੁੱਕ ਵਿੱਚ ਲਾਈਵ ਸ਼ੋਅ ਹੋਇਆ ਵਾਇਰਲ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਕਾਇਮ ਕੀਤੀ। ਜਲਦ ਹੀ ਦਿਲਜੀਤ ਦੋਸਾਂਝ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਈਓਪਿਕ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਹੁਣ ਦਿਲਜੀਤ ਨੇ ਫ਼ਿਲਮ ਦੇ ਸੈੱਟ ਤੋਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਦਿਲਜੀਤ ਨੇ ਆਪਣੀ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਹੁਣ ਦਿਲਜੀਤ ਨੇ ਫ਼ਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਆਪਣੀ ਚਮਕੀਲਾ ਲੁੱਕ ਦੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ।

ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਿਲਜੀਤ ਦੋਸਾਂਝ ਨੇ ਇਹ ਤਸਵੀਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਲਈ ਖ਼ਾਸ ਸੰਦੇਸ਼ ਵੀ ਲਿਖਿਆ। ਦਿਲਜੀਤ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਇਮਤਿਆਜ਼ ਸਰ ਬਹੁਤ ਪਿਆਰ ਜੀ... ਬਹੁਤ ਕੁਝ ਸਿਖਿਆ ਤੁਹਾਡੇ ਕੋਲੋਂ...ਬਾਬਾ ਚੜ੍ਹਦੀ ਕਲਾ 'ਚ ਰੱਖੇ ????????... ਪਰਿਣੀਤੀ ਚੋਪੜਾ ਕਮਾਲ ਅਦਾਕਾਰਾ.. ਤੇ ਗਾਇਕਾ ਬਹੁਤ ਹੀ ਚੰਗਾ ਲੱਗਾ ਤੁਹਾਡੇ ਨਾਲ ਕੰਮ ਕਰ ਕੇ... ਸਾਰੇ ਫ਼ਿਲਮ ਕਰੂ ਦਾ ਦਿਲੋਂ ਧੰਨਵਾਦ... ਬਹੁਤ ਮਿਹਨਤ ਕੀਤੀ ਸਾਰਿਆਂ ਨੇ...????????... ਭੁੱਲ ਚੁੱਕ ਲਈ ਮੁਆਫੀ...????????। "