ਦਿਲਜੀਤ ਦੀ ਚਮਕੀਲਾ ਸ਼ੂਟਿੰਗ ਦੀ ਵੀਡੀਓ ਹੋਈ ਵਾਇਰਲ !

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦੀ ਲੁੱਕ ਸਾਹਮਣੇ ਆ ਰਹੀ ਹੈ, ਜੋ ਬੇਹੱਦ ਹੂ-ਬ-ਹੂ ਚਮਕੀਲਾ ਵਰਗੀ ਹੀ ਲੱਗ ਰਹੀ ਹੈ। ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਪਰਿਣੀਤੀ ਚੋਪੜਾ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਦਿਲਜੀਤ ਦੋਸਾਂਝ ਨੇ ਲਿਖਿਆ, ‘‘ਫ਼ਿਲਮ ’ਚ ਕਮਾਲ ਕੰਮ ਕੀਤਾ ਪਰਿਣੀਤੀ ਜੀ ਨੇ, ਅਵਿਸ਼ਵਾਸਯੋਗ।’’ ਉਥੇ ਪਰਿਣੀਤੀ ਨੇ ਵੀ ਦਿਲਜੀਤ ਦੋਸਾਂਝ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਪਰਿਣੀਤੀ ਨੇ ਲਿਖਿਆ, ‘‘ਸਭ ਤੋਂ ਵਧੀਆ ਮੁੰਡਾ। ਬਹੁਤ ਸਾਰਾ ਪਿਆਰ ਮੇਰੇ ਚਮਕੀਲਾ।’’ ਪਰਿਣੀਤੀ ਨੇ ਇਸ ਤੋਂ ਬਾਅਦ ਇਕ ਹੋਰ ਪੋਸਟ ਸਾਂਝੀ ਕੀਤੀ ਤੇ ਲਿਖਿਆ, ‘‘ਇਮਤਿਆਜ਼ ਸਰ, ਦਿਲਜੀਤ ਤੇ ਟੀਮ ਚਮਕੀਲਾ। ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਸਭ ਤੋਂ ਸ਼ਾਨਦਾਰ ਕਰਿਊ ਤੇ ਤਜਰਬਾ। ਸ਼ਾਂਤੀ, ਖ਼ੁਸ਼ੀ, ਮੈਡੀਟੇਸ਼ਨ, ਪੰਜਾਬ। ਇਸ ਨੂੰ ਕਦੇ ਵੀ ਨਹੀਂ ਭੁੱਲ ਸਕਦੀ।’’ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਇਸ ਫ਼ਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।