ਪਹਿਲਾਂ ਤਾਂ ਕੁਹਾੜੀ ਨਾਲ ਸਿਰ ..., ਫ਼ੇਰ ਦਿਲ 'ਚ ...

Tags

ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਜਿਮ ’ਚ ਕਸਰਤ ਕਰ ਰਹੇ ਸਨ। ਇਕ ਹਮਲਾਵਰ ਟਕੂਆ ਤੇ ਚਾਕੂ ਨੁਮਾ ਹਥਿਆਰ ਨਾਲ ਜਿਮ ’ਚ ਦਾਖ਼ਲ ਹੋਇਆ ਤੇ ਹਮਲਾ ਸ਼ੁਰੂ ਕਰ ਦਿੱਤਾ। ਉਸ ਵਲੋਂ ਬਾਕੀ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਮਨ ਨੇ ਬਹਾਦਰੀ ਨਾਲ ਹਮਲਾਵਰ ਨੂੰ ਦਬੋਚ ਲਿਆ। ਅਮਨ ਧਾਲੀਵਾਲ ਦੇ ਸਰੀਰ ’ਤੇ ਹਮਲੇ ਤੋਂ ਬਾਅਦ ਕਈ ਜਗ੍ਹਾ ਟਾਂਕੇ ਲੱਗੇ ਹਨ। ਫਿਲਹਾਲ ਉਹ ਖ਼ਤਰੇ ’ਚੋਂ ਬਾਹਰ ਹਨ।

ਇਹ ਹਮਲਾ ਕਿਉਂ ਕੀਤਾ ਗਿਆ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਵੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਮਨ ਧਾਲੀਵਾਲ ਨੇ ‘ਇਕ ਕੁੜੀ ਪੰਜਾਬ ਦੀ’, ‘ਜੱਟ ਬੁਆਏਜ਼ : ਪੁੱਤ ਜੱਟਾਂ ਦੇ’, ‘ਜੋਧਾ ਅਕਬਰ’ ਤੇ ‘ਬਿੱਗ ਬ੍ਰਦਰ’ ਵਰਗੀਆਂ ਮਸ਼ਹੂਰ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਕੰਮ ਕੀਤਾ ਹੈ। ਅਮਨ ਧਾਲੀਵਾਲ ਟੀ. ਵੀ. ਸੀਰੀਅਲਜ਼ ’ਚ ਵੀ ਕੰਮ ਕਰ ਚੁੱਕੇ ਹਨ।