ਮੈਂ ਕਿਓਂ ਛੱਡਾਂ ਪੰਜਾਬ?ਮੈਂ ਨਹੀਂ ਜਾਣਾ ਵਿਦੇਸ਼ | ਜਵਾਕਾਂ ਨੂੰ ਜਹਾਜ਼ ਚੜਾਉਣ ਤੋਂ ਪਹਿਲਾਂ ਮਾਪੇ ਜ਼ਰੂਰ ਸੁਣਿਓ

Tags

ਕੈਨੇਡਾ ਵਿੱਚ ਰਹਿੰਦੇ ਪਰਵਾਸੀ ਜਿੱਥੇ ਖ਼ੁਦ ਆਪਣੇ ਵਤਨ ਨੂੰ ਯਾਦ ਕਰਦੇ ਹਨ ਉੱਥੇ ਹੀ ਉਹ ਆਪਣੀ ਅਗਲੀ ਪੀੜੀ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਲੋਚਦੇ ਹਨ I ਬਹੁਤ ਸਾਰੇ ਐਨ ਆਰ ਆਈ , ਆਪਣੇ ਬੱਚਿਆਂ ਨੂੰ ਆਪਣੇ ਨਾਲ ਪੰਜਾਬ ਲੈ ਕੇ ਜਾਂਦੇ ਹਨ ਤਾਂ ਜੋ ਉਹ ਉਥੋਂ ਵਿਚਲਾ ਸੱਭਿਆਚਾਰ ਦੇਖ ਸਕਣI ਇਹ ਬੱਚੇ ਪੰਜਾਬ ਜਾ ਕੇ ਵੱਖ ਵੱਖ ਤਰ੍ਹਾਂ ਦੇ ਪ੍ਰਭਾਵ ਲੈ ਕੇ ਆਉਂਦੇ ਹਨ I ਜਾਣੋ ਕੈਨੇਡਾ ਵਿੱਚ ਜੰਮੇ ਬੱਚੇ ਕੀ ਸੋਚਦੇ ਹਨ ਪੰਜਾਬ ਜਾਣ ਬਾਰੇ :

ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਰਤ ਵਿਚਲੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਵੀ ਆਈ ਪੀ ਟਰੀਟਮੈਂਟ ਮਿਲਦਾ ਹੈ I ਬ੍ਰਿਟਿਸ਼ ਕੋਲੰਬੀਆ ਵਿੱਚ ਜੰਮੇ ਪੰਜਾਬੀ ਮੂਲ ਦੇ ਸੁਖਮਨ ਬਰਾੜ ਨੇ ਕਿਹਾ ਭਾਰਤ ਵਿੱਚ ਸਭ ਲੋਕ ਸਾਨੂੰ ਬਹੁਤ ਪਿਆਰ ਦਿੰਦੇ ਹਨ , ਖ਼ਿਡਾਉਂਦੇ ਹਨ ਅਤੇ ਵੱਖ ਵੱਖ ਚੀਜ਼ਾਂ ਬਾਰੇ ਦੱਸਦੇ ਹਨ I