ਕੈਦੀ ਨੇ ਪੁਲਸ ਦੇ ਸੁਕਾਏ ਸਾਹ, ਵੇਖੋ ਕਿਵੇਂ ਟੱਪੇ ਕੋਠੇ, ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਕੀਤਾ ਕਾਬੂ

Tags

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਦੇ ਸਰਕਾਰੀ ਹਸਪਤਾਲ ‘ਚ ਇਕ ਕੈਦੀ ਪੁਲਿਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ASI ਮਦਨ ਕੈਦੀ ਦਾ ਕੋਰੋਨਾ ਟੈਸਟ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ। ਪੁਲਿਸ ਨੇ ਕੈਦੀ ਨੂੰ ਫੜਨ ਲਈ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਨੇੜਲੇ ਘਰਾਂ ਦੀਆਂ ਛੱਤਾਂ ’ਤੇ ਛੁਪ ਗਿਆ। ਸੂਚਨਾ ਮਿਲਦੇ ਹੀ DSP ਕਰਨੈਲ ਸੈਣੀ ਵੀ ਮੌਕੇ ’ਤੇ ਪੁੱਜੇ। DSP ਕਰਨੈਲ ਸਿੰਘ ਸੈਣੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹਵਾਲਾਤੀ ਫ਼ਰਾਰ ਹੋ ਗਿਆ ਹੈ ਤਾਂ ਉਹ ਤੁਰੰਤ ਟੀਮ ਸਮੇਤ ਮੌਕੇ ’ਤੇ ਪੁੱਜੇ।

ਉਨ੍ਹਾਂ ਨੇੜੇ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਗਈ। ਆਸਪਾਸ ਦੇ ਇਲਾਕੇ ‘ਚ ਤਲਾਸ਼ੀ ਲਈ ਗਈ। ਉਹ ਨੇੜੇ-ਤੇੜੇ ਦੇ ਘਰਾਂ ਦੀ ਛੱਤ ‘ਤੇ ਲੁਕ-ਛਿਪ ਕੇ ਬੈਠਾ ਸੀ। ਫਿਲਹਾਲ ਪੁਲਿਸ ਨੇ ਫਰਾਰ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਨੂੰ ਨੇੜੇ ਆਉਂਦਾ ਦੇਖ ਕੇ ਉਸ ਨੇ ਫਿਲਮੀ ਅੰਦਾਜ਼ ਵਿੱਚ 40 ਫੁੱਟ ਉੱਚੀ ਛੱਤ ‘ਤੋਂ ਛਲਾਂਗ ਵੀ ਲਾਈ। ਜਿਸ ‘ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹੇਠਾਂ ਉਤਾਰਿਆ। ਫੜੇ ਗਏ ਵਿਅਕਤੀ ਦੀ ਪਛਾਣ ਆਕਾਸ਼ ਉਰਫ ਕਾਸ਼ੀ ਵਜੋਂ ਹੋਈ ਹੈ। ਉਹ ਚੋਰੀ ਦੀ ਇੱਕ ਵਾਰਦਾਤ ਵਿੱਚ ਫੜਿਆ ਗਿਆ ਸੀ।