ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ

Tags

ਪੱਟੀ ਸ਼ਹਿਰ ਵਿਖੇ ਇਕ ਪਰਿਵਾਰ ਦੇ ਇਕਲੌਤਾਂ ਪੁੱਤਰ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਸੂਚਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਰੂਪ ਸਿੰਘ (6) ਪੁੱਤਰ ਮਾਸਟਰ ਅਰਸ਼ਦੀਪ ਸਿੰਘ ਤਾਰਾ ਵਾਲਾ ਸਕੂਲ ਵਾਰਡ ਨੰ: 7 ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਵੇਲੇ ਇਹ ਘਟਨਾ ਵਾਪਰੀ ਨਵਰੂਪ ਸਿੰਘ ਉਸ ਸਮੇਂ ਘਰ ਵਿਚ ਇੱਕਲਾ ਸੀ। ਜਦੋਂ ਨਵਰੂਪ ਸਿੰਘ ਘਰ ਦੀ ਉਪਰ ਵਾਲੀ ਛੱਤ ਤੋਂ ਡੋਰ ਨੂੰ ਹੇਠਾਂ ਸੁੱਟਣ ਲੱਗਾ ਦਾ ਅਚਾਨਕ ਆਪਣਾ ਸੰਤੁਲਣ ਖੋ ਬੈਠਾ, ਜਿਸ ਕਰਕੇ ਉਹ ਛੱਤ ਤੋਂ ਸੜਕ 'ਤੇ ਡਿੱਗਾ ਪਿਆ।

ਇਸ ਤੋਂ ਬਾਅਦ ਬੱਚੇ ਨੂੰ ਪਹਿਲਾਂ ਚੀਮਾ ਹਸਪਤਾਲ ਤੇ ਫਿਰ ਸੰਧੂ ਹਪਸਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਇਕਲੌਤਾਂ ਮੁੰਡਾ ਸੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਯੂ.ਕੇ.ਜੀ. ਦੇ ਪੇਪਰ ਦਿੱਤੇ ਸਨ। ਨਵਰੂਪ ਸਾਡੀ ਦੁਨੀਆ ਹੀ ਲੈ ਕੇ ਰੱਬ ਕੋਲ ਚਲਾ ਗਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪੱਟੀ ਸ਼ਹਿਰ 'ਚ ਸੋਗ ਦੀ ਲਹਿਰ ਦੋੜ ਪਈ ਹੈ।