ਕਬੱਡੀ ਖਿਡਾਰੀ ਦਾ ਹੋਇਆ ਅੰਤਿਮ ਸੰਸਕਾਰ, ਚਲਦੇ ਟੂਰਨਾਮੈਂਟ 'ਚ ਹੋਈ ਸੀ ਖਿਡਾਰੀ ਅਮਰ ਘੱਸ ਦੀ ਮੌ.ਤ

Tags


ਲੋਹੀਆਂ ਇਲਾਕੇ ਦੇ ਨਾਲ-ਨਾਲ ਪੂਰੇ ਸੂਬੇ ਅਤੇ ਖੇਡ ਕਬੱਡੀ ਜਗਤ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰਪ੍ਰੀਤ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਨੂੰ ਅਚਾਨਕ ਸੱਟ ਲੱਗਣ ਉਪਰੰਤ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਜਿਸ ’ਤੇ ਕਬੱਡੀ ਕੱਪ ਕਰਵਾ ਰਹੇ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਡੂੰਘੇ ਦੁੱਖ ਦਾ ਜ਼ਾਹਿਰ ਕੀਤਾ। ਉਕਤ ਹਾਦਸੇ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ।ਕਬੱਡੀ ਖਿਡਾਰੀ ਅਮਰਪ੍ਰੀਤ ਆਪਣੇ ਪਿੱਛੇ ਪਿਤਾ ਖ਼ੁਸ਼ਵੰਤ ਸਿੰਘ, ਮਾਤਾ ਰਮੇਸ਼ ਕੌਰ, ਪਤਨੀ ਪ੍ਰਭਜੋਤ ਕੌਰ ਤੇ ਭੈਣ ਨੂੰ ਰੋਂਦਿਆਂ-ਵਿਲਕਦਿਆਂ ਛੱਡ ਗਿਆ ਹੈ। ਉਸ ਦਾ ਡੇਢ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਖੇਡਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।