ਘਰ ਅਤੇ ਮਹਿਲ ਤੋਂ ਆਲੀਸ਼ਾਨ ਹੈ ਨੀਤਾ ਅੰਬਾਨੀ ਦਾ ਜਹਾਜ਼

ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਹਨ। ਮੁਲਕ ਵਿੱਚ ਉਨ੍ਹਾਂ ਦੀ ਤੂਤੀ ਬੋਲਦੀ ਹੈ। ਇਨ੍ਹਾਂ ਦਾ ਬਹੁਤ ਵੱਡਾ ਕਾਰੋਬਾਰ ਹੈ। ਇਹ ਪਰਿਵਾਰ ਆਮ ਤੌਰ ਤੇ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਮੰਗਣੀ ਮੀਡੀਆ ਦੀ ਸੁਰਖੀ ਬਣੀ ਸੀ।

ਅਨੰਤ ਅੰਬਾਨੀ ਦੀ ਮੰਗਣੀ ਪ੍ਰਸਿੱਧ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈੰਟ ਨਾਲ ਹੋਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਸਨ। ਧਨ ਦੀ ਬਹੁਤਾਤ ਹੋਣ ਕਾਰਨ ਇਸ ਪਰਿਵਾਰ ਦੀ ਐਸ਼ੋ-ਅਰਾਮ ਭਰਭੂਰ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ।

ਅੱਜ ਅਸੀਂ ਕੁਝ ਗੱਲਾਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਬਾਰੇ ਕਰਾਂਗੇ। ਨੀਤਾ ਅੰਬਾਨੀ ਬਹੁਤ ਜ਼ਿਆਦਾ ਖਰਚਾ ਕਰਨ ਦੀ ਸ਼ੁਕੀਨ ਹੈ। ਉਨ੍ਹਾਂ ਨੂੰ ਬਹੁਤ ਜ਼ਿਆਦਾ ਮਹਿੰਗੀਆਂ ਗੱਡੀਆਂ ਰੱਖਣ ਦਾ ਸ਼ੌਕ ਹੈ। ਨੀਤ‍ਾ ਅੰਬਾਨੀ ਕੋਲ ਇੱਕ ਨਿੱਜੀ ਜੈੱਟ ਹੈ। ਜਿਸ ਦੀ ਕੀਮਤ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਹੈ। ਇਸ ਦੀ ਕੀਮਤ ਲੱਗਭੱਗ 230 ਕਰੋੜ ਰੁਪਏ ਦੱਸੀ ਜਾਂਦੀ ਹੈ।

ਇਹ ਜੈੱਟ ਨੀਤਾ ਅੰਬਾਨੀ ਦੇ ਪਤੀ ਮੁਕੇਸ਼ ਅੰਬਾਨੀ ਨੇ 2007 ਵਿੱਚ ਤੋਹਫੇ ਵਜੋਂ ਨੀਤਾ ਅੰਬਾਨੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਦਿੱਤਾ ਸੀ। ਇਸ ਜੈੱਟ ਵਿੱਚ ਅਨੇਕਾਂ ਹੀ ਸਹੂਲਤਾਂ ਹਨ। ਇਸ ਤਰਾਂ ਜਾਪਦਾ ਹੈ ਜਿਵੇਂ ਇਹ ਹਵਾ ਵਿੱਚ ਉਡਦਾ ਹੋਇਆ ਘਰ ਹੋਵੇ।

ਇਸ ਜੈੱਟ ਵਿੱਚ ਲੱਗਭੱਗ ਇੱਕ ਦਰਜਨ ਵਿਅਕਤੀਆਂ ਦੇ ਬੈਠਣ ਦੀ ਸੁਵਿਧਾ ਹੈ। ਇੱਕ ਮਾਸਟਰ ਬੈੱਡ ਰੂਮ ਦੇ ਨਾਲ ਨਾਲ ਹੀ ਬਾਥਰੂਮ ਦੇ ਨਾਲ ਜੁੜਵਾਂ ਬੈੱਡਰੂਮ ਵੀ ਹੈ। ਇਸ ਜੈੱਟ ਵਿੱਚ ਗੇਮਿੰਗ, ਮਿਊਜ਼ਿਕ ਅਤੇ ਸੈਟੇਲਾਈਟ ਫੀਚਰ ਦੀਆਂ ਸਹੂਲਤਾਂ ਹਨ। ਸਾਡੇ ਕਈ ਪਾਠਕ ਤਾਂ ਇਸ ਨੂੰ ਸੁਪਨਾ ਹੀ ਖਿਆਲ ਕਰਨਗੇ ਪਰ ਨੀਤਾ ਅੰਬਾਨੀ ਦਾ ਇਹ ਸੁਪਨਾ ਸਾਕਾਰ ਹੋ ਚੁੱਕਾ ਹੈ।

ਉਹ ਇਸ ਜੈੱਟ ਦਾ ਅਨੰਦ ਮਾਣਦੇ ਹਨ। ਮੁਲਕ ਵਿੱਚ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ 2 ਹੀ ਵੱਡੇ ਕਾਰੋਬਾਰੀ ਹਨ। ਇਨ੍ਹਾਂ ਦੇ ਕਾਰੋਬਾਰ ਦੇਸ਼ ਵਿਦੇਸ਼ ਤੱਕ ਫੈਲੇ ਹੋਏ ਹਨ। ਤਾਂ ਹੀ ਤਾਂ ਨੀਤਾ ਅੰਬਾਨੀ ਫਾਈਵ ਸਟਾਰ ਹੋਟਲ ਵਰਗਾ ਸਹੂਲਤਾਂ ਨਾਲ ਭਰਭੂਰ ਜੈੱਟ ਰੱਖਣ ਦਾ ਸ਼ੌਕ ਰੱਖਦੇ ਹਨ।