ਅਜੇ ਬਰਾਤ ਨੇ ਆਉਣਾ ਹੀ ਸੀ ਕਿ ਰਿਸ਼ਤੇਦਾਰਾਂ ਨੇ ਕਰ ਦਿੱਤਾ ਕਾਰਾ...

Tagsਸਿਆਣੇ ਕਹਿੰਦੇ ਹਨ ਕਿ ਸਾਨੂੰ ਜੋਸ਼ ਨਾਲੋਂ ਵੀ ਜ਼ਿਆਦਾ ਹੋਸ਼ ਦੀ ਜ਼ਰੂਰਤ ਹੈ। ਕਈ ਵਿਅਕਤੀ ਮਾਮੂਲੀ ਗੱਲ ਪਿੱਛੇ ਆਪੇ ਤੋਂ ਬਾਹਰ ਹੋ ਕੇ ਅਜਿਹਾ ਕਦਮ ਚੁੱਕ ਬੈਠਦੇ ਹਨ, ਜਿਸ ਨਾਲ ਸਾਰਾ ਪਰਿਵਾਰ ਹੀ ਕਸੂਤਾ ਘਿਰ ਜਾਂਦਾ ਹੈ। ਇਸ ਲਈ ਕਿਸੇ ਵੀ ਮਾਮਲੇ ਵਿੱਚ ਸਹਿਣਸ਼ੀਲਤਾ ਜ਼ਰੂਰੀ ਹੈ।ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਪੂਰੇ ਪਰਿਵਾਰ ਨੂੰ ਚੱਕਰ ਵਿੱਚ ਪਾ ਦਿੱਤਾ ਹੈ। ਇੱਥੋਂ ਦੇ ਥਾਣਾ ਟਿੱਬਾ ਵਿੱਚ ਪੈਂਦੇ ਮੁਹੱਲੇ ਅਨੰਦਪੁਰ ਵਿੱਚ ਇੱਕ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ।ਮੁਹੱਲੇ ਦ‍ਾ ਹੀ ਇੱਕ ਵਿਅਕਤੀ ਕਾਰ ਵਿੱਚ ਬੱਚਿਆਂ ਨੂੰ ਲੈ ਕੇ ਆ ਰਿਹਾ ਸੀ। ਜਦੋਂ ਉਹ ਗੱਡੀ ਮੋੜਨ ਲੱਗਾ ਤਾਂ ਗੱਡੀ ਵਿਆਹ ਵਾਲੇ ਪਰਿਵਾਰ ਨਾਲ ਸਬੰਧਿਤ ਇੱਕ ਲੜਕੀ ਨਾਲ ਮਾਮੂਲੀ ਜਿਹੀ ਖਹਿ ਗਈ ਪਰ ਕਿਸੇ ਕਿਸਮ ਦੀ ਸੱਟ ਤੋਂ ਬਚਾਅ ਹੀ ਰਿਹਾ ਪਰ ਕਿਹਾ ਜਾ ਰਿਹਾ ਹੈ ਕਿ ਵਿਆਹ ਵਾਲੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਲੜਕੇ ਨੇ ਇੱਟ ਦਾ ਵਾਰ ਕਰਕੇ ਕਾਰ ਹੀ ਭੰਨ ਦਿੱਤੀ।ਇੰਨੇ ਵਿੱਚ ਵੀ ਉਸ ਦ‍ਾ ਮਨ ਸ਼ਾਂਤ ਨਹੀਂ ਹੋਇਆ। ਉਸ ਨੇ ਕਾਰ ਚਾਲਕ ਦੇ ਸਿਰ ਵਿੱਚ ਵੀ ਇੱਟ ਨਾਲ ਵਾਰ ਕਰ ਦਿੱਤਾ। ਹਾਲਾਂਕਿ ਕਾਰ ਚਾਲਕ ਗਲਤੀ ਮੰਨਦਾ ਹੋਇਆ ਮੁਆਫ਼ੀ ਮੰਗਦਾ ਰਿਹਾ। ਵਿਆਹ ਵਾਲੇ ਪਰਿਵਾਰ ਦੇ ਜੀਅ ਵੀ ਉਸ ਨੂੰ ਸਮਝਾਉੰਦੇ ਰਹੇ ਪਰ ਉਸ ਨੇ ਕਿਸੇ ਦੀ ਨਹੀਂ ਮੰਨੀ।ਕਾਰ ਚਾਲਕ ਦੇ ਸਿਰ ਵਿੱਚ ਸੱਟ ਲੱਗ ਗਈ ਹੈ। ਜਿਸ ਤੋਂ ਬਾਅਦ ਕਾਰ ਚਾਲਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਕਾਰ ਚਾਲਕ ਅਤੇ ਉਸ ਦੇ ਪਰਿਵਾਰ ਵਾਲੇ ਇਨਸਾਫ਼ ਦੀ ਮੰਗ ਕਰ ਰਹੇ ਹਨ।ਵਿਆਹ ਵਾਲੀ ਲੜਕੀ ਦੀ ਮਾਂ ਦੁਆਰਾ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੰਡੇ ਤੋਂ ਮੁਆਫ਼ੀ ਮੰਗਵਾ ਕੇ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਵਿਆਹ ਦਾ ਮਾਹੌਲ ਖੁਸ਼ਗਵਾਰ ਰਹੇ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਮਾਮਲਾ ਨਿਪਟਾਉਣ ਲਈ ਕਾਰ ਚਾਲਕ ਵੱਲੋਂ ਮੁਆਫ਼ੀ ਮੰਗੀ ਜਾ ਰਹੀ ਸੀ ਪਰ ਹੁਣ ਵਿਆਹ ਵਾਲੀ ਧਿਰ ਵੱਲੋਂ ਮਾਫੀ ਮੰਗਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੱਕ ਨੌਜਵਾਨ ਦੀ ਹਰਕਤ ਨੇ ਹੀ ਪਾਸਾ ਪਲਟ ਕੇ ਰੱਖ ਦਿੱਤਾ।