ਸਾਰੇ ਪਿੰਡ ਦੇ ਟਰੈਕਟਰਾਂ ਤੇ ਬਰਾਤ ਲੈ ਆਇਆ ਇਹ ਲਾੜਾ, ਕੋਠਿਆਂ ਤੇ ਚੜ ਚੜ ਲੋਕ ਖਿੱਚਣ ਫੋਟੋਆਂ

Tags



ਕੋਈ ਵੀ ਇਨਸਾਨ ਜਿਸ ਕਿੱਤੇ ਨਾਲ ਜੁੜਿਆ ਹੈ, ਉਸ ਨੂੰ ਉਸ ਕਿੱਤੇ ਤੇ ਮਾਣ ਹੈ ਅਤੇ ਮਾਣ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਕਿੱਤੇ ਤੋਂ ਹੀ ਉਸ ਦੇ ਪਰਿਵਾਰ ਦਾ ਖਰਚਾ ਚੱਲਦਾ ਹੈ। ਟਰੈਕਟਰ ਕਿਸਾਨੀ ਕਿੱਤੇ ਦਾ ਮੁੱਖ ਸਾਧਨ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਟਰੈਕਟਰ ਕਿਸਾਨੀ ਦਾ ਧੁਰਾ ਹੈ।



ਅੱਜ ਕੱਲ੍ਹ ਬਲਦਾਂ ਨਾਲ ਖੇਤੀ ਕਰਨ ਦਾ ਜ਼ਮਾਨਾ ਨਹੀਂ ਰਿਹਾ। ਅਜੋਕਾ ਯੁਗ ਮਸ਼ੀਨੀ ਯੁਗ ਹੈ। ਤਰਨਤਾਰਨ ਦੇ ਪਿੰਡ ਮੰਡਾਲਾ ਦੇ ਇੱਕ ਕਿਸਾਨ ਪਰਿਵਾਰ ਦੇ ਪੁੱਤਰ ਦਾ ਵਿਆਹ ਅੱਜਕੱਲ੍ਹ ਸੋਸ਼ਲ ਮੀਡੀਆ ਵਿੱਚ ਸੁਰਖੀਆਂ ਵਿੱਚ ਹੈ। ਇਸ ਪਰਿਵਾਰ ਦੇ ਨੌਜਵਾਨ ਪੁੱਤਰ ਹੀਰਾ ਸਿੰਘ ਦੀ ਬਰਾਤ ਟਰੈਕਟਰਾਂ ਤੇ ਗਈ,



ਜਦਕਿ ਲੋਕ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਨੂੰ ਤਰਜੀਹ ਦਿੰਦੇ ਹਨ। ਹੁਣ ਤਾਂ ਕਈ ਲਾੜੇ ਆਪਣੀ ਦੁਲਹਨ ਨੂੰ ਹਵਾਈ ਜਹਾਜ਼ ਤੇ ਵੀ ਲਿਆਉਂਦੇ ਹਨ। ਇਸ ਦੇ ਬਾਵਜੂਦ ਵੀ ਕਈ ਨੌਜਵਾਨ ਆਪਣੇ ਕਿੱਤੇ ਨੂੰ ਸਮਰਪਿਤ ਹਨ। ਅਜਿਹਾ ਹੀ ਪਿੰਡ ਮੰਡਾਲਾ ਦੇ ਹੀਰਾ ਸਿੰਘ ਨੇ ਕਰ ਕੇ ਦਿਖਾਇਆ ਹੈ।



ਜਦੋਂ ਇਹ ਨੌਜਵਾਨ ਕਿਸਾਨੀ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਟਰੈਕਟਰਾਂ ਦੀ ਲੰਬੀ ਲਾਈਨ ਦੇਖਦਾ ਸੀ ਤਾਂ ਉਸ ਦੇ ਮਨ ਵਿੱਚ ਇਹ ਇੱਛਾ ਪੈਦਾ ਹੋਈ ਕਿ ਉਸ ਦੀ ਆਪਣੀ ਬਰਾਤ ਵੀ ਟਰੈਕਟਰਾਂ ਤੇ ਜਾਵੇ।



ਉਸ ਦੀ ਇੱਛਾ ਸੀ ਕਿ ਕਿਸਾਨੀ ਕਿੱਤੇ ਨਾਲ ਜੁੜੇ ਪਰਿਵਾਰਾਂ ਦੇ ਮਨਾਂ ਵਿੱਚ ਖੇਤੀ ਦੇ ਸੰਦਾਂ ਪ੍ਰਤੀ ਪਿਆਰ ਪੈਦਾ ਕੀਤਾ ਜਾਵੇ। ਕਿਸਾਨਾਂ ਨੂੰ ਖੇਤੀ ਸੰਦਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਹੀਰਾ ਸਿੰਘ ਆਪਣੀ ਬਰਾਤ ਟਰੈਕਟਰਾਂ ਤੇ ਲੈ ਕੇ ਗਿਆ।



ਉਸ ਨੇ ਆਪਣੇ ਪਿੰਡ ਦੇ ਟਰੈਕਟਰ ਵਾਲੇ ਕਿਸਾਨਾਂ ਨੂੰ ਆਪਣੀ ਬਰਾਤ ਵਿੱਚ ਟਰੈਕਟਰ ਲਿਜਾਣ ਲਈ ਤਿਆਰ ਕੀਤਾ। ਪਿੰਡ ਵਾਸੀ ਵੀ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ। ਬਰਾਤ ਤੋਂ ਇੱਕ ਦਿਨ ਪਹਿਲਾਂ ਹੀ ਇਨ੍ਹਾ ਨੇ ਆਪਣੇ ਟਰੈਕਟਰ ਸ਼ਿੰਗਾਰ ਲਏ।



ਮਿਥੇ ਪ੍ਰੋਗਰਾਮ ਮੁਤਾਬਕ ਟਰੈਕਟਰ ਲੈ ਕੇ ਬਰਾਤੀ ਬਰਾਤ ਵਿੱਚ ਸ਼ਾਮਲ ਹੋਏ। ਜਦੋਂ ਇਹ ਬਰਾਤ ਜਾ ਰਹੀ ਸੀ ਤਾਂ ਇੱਕ ਅਨੋਖਾ ਨਜ਼ਾਰਾ ਪੇਸ਼ ਕਰ ਰਹੀ ਸੀ। ਲੋਕ ਇਨ੍ਹਾਂ ਨੂੰ ਖੜ੍ਹ ਖੜ੍ਹ ਕੇ ਦੇਖਦੇ ਸਨ। ਸਾਰੇ ਟਰੈਕਟਰ ਇੱਕ ਕਤਾਰ ਵਿੱਚ ਸੜਕ ਤੇ ਜਾ ਰਹੇ ਸਨ।



ਅੱਜਕੱਲ੍ਹ ਇਹ ਵਿਆਹ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਲੋਕ ਇਸ ਬਾਰੇ ਆਪਣੇ ਆਪਣੇ ਵਿਚਾਰ ਦੇ ਰਹੇ ਹਨ। ਹੀਰਾ ਸਿੰਘ ਦੇ ਇਸ ਵਿਚਾਰ ਨੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਹੈ।