ਕੌੜਾ ਸੱਚ ਕੈਨੇਡਾ ਦਾ..

Tags

ਭਾਰਤ ਤੇ ਖਾਸ ਤੌਰ ’ਤੇ ਪੰਜਾਬ ’ਚੋਂ ਬਾਹਰ ਜਾਣ ਦੀ ਦੌੜ ’ਚ ਲੱਖਾਂ ਪੰਜਾਬੀਆਂ ਦੇ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਬਹਾਨੇ ਆਪਣੇ ਸੁਪਨੇ ਸੁਜਾਉਣ ਦੇ ਬਹਾਨੇ ਪਹੁੰਚੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਰੋਜ਼ਗਾਰ ਬੰਦ ਹੋਣ ਕਾਰਨ ਆਪਣੇ ਆਪ ਨੂੰ ਘਰ ਦੀ ਚਾਰ ਦੀਵਾਰੀ ਵਿਚ ਬੰਦ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ’ਚ ਪਲਸ ਟੂ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰਨ ਲਈ ਪੜ੍ਹਾਈ ਨੂੰ ਜਾਰੀ ਰੱਖਣਾ ਇਕ ਪੈਸੇ ਦੀ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਰਿਹਾ। ਪੰਜਾਬ ਵਿਚ ਪਲਸ ਟੂ ਤੋਂ ਬਾਅਦ ਰੋਜ਼ਗਾਰ ਦੇ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਕੈਨੇਡਾ ਵੱਲ ਵਹੀਰਾ ਘੱਤਣੀਆਂ ਸ਼ੁਰੂ ਕਰ ਦਿੱਤੀਆਂ।

ਆਰਥਿਕ ਪੱਖੋਂ ਕਮਜ਼ੋਰ ਮਾਂ-ਬਾਪ ਦੀ ਨੌਜਵਾਨ ਬੱਚਿਆਂ ਅੱਗੇ ਕੋਈ ਪੇਸ਼ ਨਾ ਚਲੀ ਤੇ ਉਨ੍ਹਾਂ ਨੇ ਘਰ ਦੇ ਭਵਿੱਖ ਨੂੰ ਕਰਜ਼ੇ ’ਚ ਡੋਬ ਕੇ ਆਪਣੇ ਬੱਚੇ ਨੂੰ ਕਿਸੇ ਸੁਨਿਹਰੇ ਸੁਪਨੇ ਦੀ ਉਡੀਕ ’ਚ ਕੈਨੇਡਾ ਦੀ ਧਰਤੀ ਦੇ ਪੈਰ ਰਖਾਇਆ। ਬੱਚੇ ਦੇ ਕੈਨੇਡਾ ਦੀ ਧਰਤੀ ਤੇ ਪਹੁੰਚ ਖਰਚ ਕਰਨ ਲਈ ਬੜੀ ਮੁਸ਼ਕਲ ਨਾਲ ਲੱਖ ਦੋ ਲੱਖ ਦਾ ਕੈਸ਼ ਦਾ ਜੁਗਾੜ ਕਰਾਇਆ, ਜੋ ਕੈਨੈਡਾ ਪਹੁਚਿਆ ਹੀ ਕੁਝ ਦਿਨਾਂ ਵਿਚ ਜਰੂਰੀ ਸਾਜ ਸਾਮਾਨ ਤੇ ਫੁਰਰ ਹੋ ਗਿਆ। ਵਿਦਿਆਰਥੀ ਵੱਲੋਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਰੋਜ਼ਗਾਰ ਲੱਭਣ ਲਈ ਹੱਥ ਪੈਰ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਥਾਂ-ਥਾਂ ’ਤੇ ਛੋਟੀ ਮੋਟੀ ਨੌਕਰੀ ਲਈ ਪੱਤਰ ਭੇਜੇ ਗਏ।