ਇਸ ਸਰਦਾਰ ਨੇ ਦੇਖੋ ਕਿਵੇਂ ਬਚਾਈ ਡੋਰ ‘ਚ ਫਸੇ ਬਾਜ਼ ਦੀ ਜਾਨ

Tags

ਅਜੇ ਕੁਝ ਦਿਨ ਪਹਿਲਾਂ ਹੀ ਬਸੰਤ ਦਾ ਤਿਓਹਾਰ ਲੰਘਿਆ ਹੈ। ਸੁਣਨ ਨੂੰ ਮਿਲਦਾ ਹੈ, ਆਈ ਬਸੰਤ ਪਾਲ਼ਾ ਉਡੰਤ। ਬਸੰਤ ਤੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ। ਸਰਦੀ ਤੋਂ ਰਾਹਤ ਮਿਲਣ ਕਾਰਨ ਹਰ ਚਿਹਰੇ ਤੇ ਖੁਸ਼ੀ ਨਜ਼ਰ ਆਉੰਦੀ ਹੈ। ਬਸੰਤ ਤੇ ਖੂਬ ਪਤੰਗ ਉਡਾਏ ਜਾਂਦੇ ਹਨ। ਅੱਜਕੱਲ੍ਹ ਤਾਂ ਅਜਿਹੇ ਪੱਕੇ ਧਾਗੇ ਬਣ ਗਏ ਹਨ, ਜੋ ਜਲਦੀ ਟੁੱਟਦੇ ਹੀ ਨਹੀਂ। ਪਤੰਗ ਫਟ ਜਾਣ ਤੋਂ ਬਾਅਦ ਇਹ ਧਾਗਾ ਹਾਦਸਿਆਂ ਦਾ ਕਾਰਨ ਬਣਦਾ ਹੈ। ਪਤੰਗ ਵਾਲੀ ਡੋਰ ਕਾਰਨ ਹੁਣ ਤੱਕ ਕਿੰਨੇ ਹੀ ਦੁਪਹੀਆ ਵਾਹਨ ਚਾਲਕ ਸੱਟਾਂ ਖਾ ਚੁੱਕੇ ਹਨ। ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ। ਇਸ ਤੋਂ ਬਿਨਾਂ ਉਡਦੇ ਹੋਏ ਕਈ ਪੰਛੀ ਵੀ ਇਸ ਡੋਰ ਵਿੱਚ ਫਸ ਕੇ ਆਪਣੀ ਜਾਨ ਗਵਾ ਬਹਿੰਦੇ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕੁਝ ਅਜਿਹੀ ਹੀ ਕਹਾਣੀ ਨੂੰ ਬਿਆਨ ਕਰਦੀ ਹੈ। ਇਸ ਵੀਡੀਓ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਫਸੀ ਡੋਰ ਵਿੱਚ ਇੱਕ ਪੰਛੀ ਫਸਿਆ ਹੋਇਆ ਲਟਕ ਰਿਹਾ ਹੈ। ਉਡਦਾ ਹੋਇਆ ਇਹ ਪੰਛੀ ਡੋਰ ਵਿੱਚ ਫਸ ਗਿਆ ਅਤੇ ਉੱਥੇ ਹੀ ਲਮਕ ਗਿਆ। ਕੋਲ ਹੀ ਬਿਜਲੀ ਦਾ ਖੰਭਾ ਦਿਖਾਈ ਦਿੰਦਾ ਹੈ। ਜਦੋਂ ਕੁਝ ਵਿਅਕਤੀਆਂ ਦੀ ਨਜਰ ਇਸ ਪੰਛੀ ਤੇ ਪੈਂਦੀ ਹੈ ਤਾਂ ਇੱਕ ਵਿਅਕਤੀ ਖੰਭੇ ਤੇ ਚੜ੍ਹ ਕੇ ਇਸ ਪੰਛੀ ਨੂੰ ਉਤਾਰ ਕੇ ਆਪਣੇ ਸਾਥੀ ਨੂੰ ਫੜਾਉੰਦਾ ਹੈ। ਫੇਰ ਪੰਛੀ ਦੇ ਖੰਭਾਂ ਨੂੰ ਲਿਪਟੀ ਡੋਰ ਹਟਾ ਕੇ ਪੰਛੀ ਨੂੰ ਅਜ਼ਾਦ ਕਰਵਾਇਆ ਜਾਂਦਾ ਹੈ। ਇਸ ਤਰਾਂ ਪੰਛੀ ਨੂੰ ਅਸਮਾਨ ਵਿੱਚ ਉਡਾ ਦਿੱਤਾ ਗਿਆ।