ਆਹ ਕੀ ਭਾਣਾ ਵਾਪਰ ਗਿਆ ! ਵੀਡੀਓ ਵਿੱਚ ਤੁਸੀਂ ਆਪ ਹੀ ਦੇਖ ਲਵੋ

Tags

ਲੁਧਿਆਣਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਟਰੈਕਟਰ ਅਚਾਨਕ ਮੈਡੀਕਲ ਸਟੋਰ ਅੰਦਰ ਵੜ ਗਿਆ। ਇਹ ਸਾਰੀ ਘਟਨਾ ਸਟੋਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਉਹ ਟਰੈਕਟਰ ਨੂੰ ਕਾਬੂ ਨਹੀਂ ਕਰ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਚੰਡੀਗੜ੍ਹ ਰੋਡ 'ਤੇ ਸਥਿਤ ਇਕ ਮੈਡੀਕਲ ਸਟੋਰ ਦੇ ਸ਼ੀਸ਼ੇ ਤੋੜ ਕੇ ਟਰੈਕਟਰ ਅੰਦਰ ਵੜ ਗਿਆ। ਇਸ ਕਾਰਨ ਸਟੋਰ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਫਿਲਹਾਲ ਇਸ ਹਾਦਸੇ ਦੌਰਾਨ ਟਰੈਕਟਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।