ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਨੂੰ ਮਿਲਾਉਣ ਦਾ ਰਹੇ ਹਾਂ, ਜਿਸ ਦੀਆਂ ਵਿਦੇਸ਼ਾਂ ਤੱਕ ਧੁੰਮਾਂ ਪੈ ਚੁੱਕੀਆਂ ਹਨ। ਇਸ ਬੱਚੇ ਦੀ ਉਮਰ ਮਹਿਜ਼ 3 ਸਾਲ ਹੈ। ਉਸ ਦਾ ਨਾਮ ਮਨਕੀਰਤ ਪੁੱਤਰ ਕੰਵਲਜੀਤ ਸਿੰਘ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕੰਵਲਜੀਤ ਸਿੰਘ ਦੀ ਤਰਨਤਾਰਨ ਵਿਖੇ ਕਲਸੀ ਬੁਲੇਟ ਰਿਪੇਅਰ ਦੇ ਨਾਮ ਦੀ ਇੱਕ ਦੁਕਾਨ ਹੈ। ਜਿੱਥੇ ਬੁਲੇਟ ਮੋਟਰਸਾਈਕਲਾਂ ਦੀ ਰਿਪੇਅਰ ਕੀਤੀ ਜਾਂਦੀ ਹੈ। ਇਸ ਦੁਕਾਨ ਤੇ ਲਗਭਗ 8-10 ਬੰਦੇ ਕੰਮ ਕਰਦੇ ਹਨ।
ਦੁਕਾਨ ਦੇ ਮਗਰਲੇ ਪਾਸੇ ਹੀ ਕੰਵਲਜੀਤ ਸਿੰਘ ਦੇ ਪਰਿਵਾਰ ਦੀ ਰਿਹਾਇਸ਼ ਹੈ। ਜਦੋਂ ਸਵੇਰੇ ਦੁਕਾਨ ਖੁਲ੍ਹਦੀ ਹੈ ਤਾਂ ਮਨਕੀਰਤ ਤੁਰੰਤ ਦੁਕਾਨ ਤੇ ਆ ਜਾਂਦਾ ਹੈ। ਉਹ ਦੁਕਾਨ ਤੇ ਕੰਮ ਕਰਦੇ ਬੰਦਿਆਂ ਨੂੰ ਦੇਖਕੇ ਆਪ ਵੀ ਉਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹੈ।
ਭਾਵੇਂ ਉਸ ਦੀ ਉਮਰ ਸਿਰਫ 3 ਸਾਲ ਹੈ ਪਰ ਫੇਰ ਵੀ ਉਹ ਪਾਨੇ ਦੀ ਮਦਦ ਨਾਲ ਬੁਲੇਟ ਦੇ ਨਟ ਖੋਲ੍ਹ ਅਤੇ ਕਸ ਲੈਂਦਾ ਹੈ। ਇੱਥੇ ਹੀ ਬਸ ਨਹੀਂ ਮਨਕੀਰਤ ਬੈਰਿੰਗ ਵੀ ਖੋਲ੍ਹ ਅਤੇ ਫਿੱਟ ਕਰ ਲੈਂਦਾ ਹੈ।
ਇਸ ਦੁਕਾਨ ਦੀ ਪ੍ਰਸਿੱਧੀ ਕਾਰਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਆਦਿ ਦੂਰੋਂ ਦੂਰੋਂ ਲੋਕ ਆਪਣੇ ਬੁਲੇਟ ਦਾ ਕੰਮ ਕਰਵਾਉਣ ਆਉਂਦੇ ਹਨ। ਜਦੋਂ ਉਹ ਮਨਕੀਰਤ ਨੂੰ ਕੰਮ ਕਰਦਾ ਦੇਖਦੇ ਹਨ ਤਾਂ ਬਹੁਤ ਖੁਸ਼ ਹੁੰਦੇ ਹਨ।
ਕਈ ਵਿਅਕਤੀ ਬੱਚੇ ਨੂੰ ਪਿਆਰ ਨਾਲ ਚਾਕਲੇਟ ਜਾਂ ਹੋਰ ਖਾਣ ਦੀਆਂ ਚੀਜ਼ਾਂ ਦਿੰਦੇ ਹਨ। ਭਾਵੇਂ ਬੱਚੇ ਨੂੰ ਸਕੂਲ ਵਿੱਚ ਦਾ ਖ ਲ ਕਰਵਾ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਸਕੂਲ ਜਾਣਾ ਸ਼ੁਰੂ ਕਰ ਦੇਵੇਗਾ ਪਰ ਜਿਸ ਤਰ੍ਹਾਂ ਇਹ ਬੱਚਾ ਦੇਖ ਦੇਖ ਕੇ ਬੁਲੇਟ ਦਾ ਕੰਮ ਕਰਦਾ ਹੈ,
ਉਸ ਤੋਂ ਲੱਗਦਾ ਹੈ ਕਿ ਇਸ ਬੱਚੇ ਦੀ ਇਸ ਕੰਮ ਵਿੱਚ ਬਹੁਤ ਰੁਚੀ ਹੈ। ਮਾਤਾ ਪਿਤਾ ਨੂੰ ਕੰਮ ਕਰਦੇ ਦੇਖਕੇ ਅਕਸਰ ਹੀ ਉਨ੍ਹਾਂ ਦੇ ਗੁਣ ਬੱਚਿਆਂ ਵਿਚ ਆ ਜਾਂਦੇ ਹਨ। ਹਰ ਕੋਈ ਇਸ ਬੱਚੇ ਦੀਆਂ ਸਿਫਤਾਂ ਕਰਦਾ ਹੈ।
ਉਮੀਦ ਕੀਤੀ ਜਾਂਦੀ ਹੈ ਕਿ ਵੱਡਾ ਹੋ ਕੇ ਇਹ ਬੱਚਾ ਇਸ ਖੇਤਰ ਵਿੱਚ ਚੰਗਾ ਨਾਮਣਾ ਖੱਟੇਗਾ। ਹੁਣ ਤੋਂ ਹੀ ਮਨਕੀਰਤ ਸੋਸ਼ਲ ਮੀਡੀਆ ਤੇ ਆਪਣੀ ਪਛਾਣ ਬਣਾ ਚੁੱਕਾ ਹੈ।