ਗੁਰਦਾਸ ਮਾਨ ਨੇ ਖਰੀਦੀ 2 ਕਰੋੜ ਦੀ ਇਹ ਕਾਰ, ਏਜੰਸੀ ਵਾਲਿਆਂ ਨੇ ਦੇਖੋ ਕਿਵੇਂ ਸਵਾਗਤ ਕੀਤਾ

ਸਰਦੇ ਪੁੱਜਦੇ ਪਰਿਵਾਰਾਂ ਨੂੰ ਪਿਛਲੇ ਸਮੇਂ ਦੌਰਾਨ ਵਧੀਆ ਨਸਲ ਦੇ ਘੋੜਿਆਂ ਦਾ ਸ਼ੌਕ ਹੁੰਦਾ ਸੀ ਜੋ ਹੁਣ ਮਹਿੰਗੀਆਂ ਗੱਡੀਆਂ ਵਿੱਚ ਬਦਲ ਗਿਆ ਹੈ। ਹਰ ਸੈਲੀਬ੍ਰਿਟੀ ਮਹਿੰਗੀ ਗੱਡੀ ਦਾ ਸ਼ੁਕੀਨ ਹੈ। ਹੁਣ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੇ ਵੀ ਆਪਣਾ ਸ਼ੌਕ ਪੂਰਾ ਕੀਤਾ ਹੈ।

ਗੁਰਦਾਸ ਮਾਨ ਪੰਜਾਬੀ ਗਾਇਕੀ ਵਿੱਚ ਜਾਣਿਆ ਪਛਾਣਿਆ ਚਿਹਰਾ ਹਨ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ। ਉਹ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਰਵਾਇਤੀ ਸਾਜ਼ ਤੂੰਬੀ ਤੋਂ ਬਿਨਾਂ ਗਾਉਣਾ ਸ਼ੁਰੂ ਕੀਤਾ।

ਉਨ੍ਹਾਂ ਨੇ ਟੋਯੋਟਾ ਲੈੰਡ ਕਰੂਜ਼ਰ 300 ਖਰੀਦੀ ਹੈ। ਇਹ ਇੱਕ ਮਹਿੰਗੀ ਅਤੇ ਪਾਵਰਫੁਲ ਗੱਡੀ ਹੈ। ਜਿਸ ਦੀ ਸ਼ੋਅਰੂਮ ਕੀਮਤ 2.17 ਕਰੋੜ ਰੁਪਏ ਅਤੇ ਆਨ ਰੋਡ ਕੀਮਤ ਲੱਗਭੱਗ ਢਾਈ ਕਰੋੜ ਰੁਪਏ ਹੈ। ਟੋਯੋਟਾ ਕਿਰਲੋਸਕਰ ਮੋਟਰ ਇੰਡੀਆ ਦੀ ਇਸ ਗੱਡੀ ਦੀਆਂ ਅਨੇਕਾਂ ਖੂਬੀਆਂ ਹਨ।

ਇਸ ਵਿੱਚ 309 PS ਪਾਵਰ ਨਾਲ 700 ਨਿਉਟਨ ਮੀਟਰ ਪਿੱਕ ਟਾਰਕ ਜਨਰੇਟ ਕਰਨ ਵਾਲਾ 3.3 ਲਿਟਰ ਟਵਿਨ ਟਰਬੋ V6 ਡੀਜ਼ਲ ਇੰਜਣ ਕੰਮ ਕਰਦਾ ਹੈ।

ਜੇਕਰ ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਵਰਫੁਲ ਲਗਜ਼ਰੀ ਐੱਸ ਯੂ ਵੀ ਗੱਡੀ ਵਾਈਟ ਪਰਲ, ਸੁਪਰ ਵਾਈਟ, ਡਾਰਕ ਰੈੱਡ, ਮਾਈਕਾ ਮਟੈਲਿਕ, ਐਟੀਟਿਊਡ ਬਲੈਕ ਅਤੇ ਡਾਰਕ ਬਲੈਕ ਮਾਈਕਾ ਕਲਰ ਵਿੱਚ ਪਸੰਦ ਕੀਤੀ ਜਾ ਸਕਦੀ ਹੈ। ਇਸ ਗੱਡੀ ਦੀ ਲੁਕ ਬਹੁਤ ਸ਼ਾਨਦਾਰ ਹੈ।

ਇਸ ਵਿੱਚ LED ਲਾਈਟਾਂ, 12.3 ਇੰਚ ਦਾ ਟਚ ਸਕਰੀਨ ਇਨਫੋਟੇਨਮੈਂਟ ਸਿਸਟਮ, ਵਾਇਰਲੈੱਸ ਚਾਰਜਰ, ਹੈੱਡ ਅੱਪ ਡਿਸਪਲੇਅ ਅਤੇ 360 ਡਿਗਰੀ ਕੈਮਰੇ ਦੀ ਸਹੂਲਤ ਉਪਲਬਧ ਹੈ। ਇਸ ਗੱਡੀ ਪ੍ਰਤੀ ਪੰਜਾਬੀ ਕਾਫੀ ਉਤਸ਼ਾਹਿਤ ਹਨ।