ਰਾਜ ਸਭਾ ’ਚ ਗਰਜਿਆ ਸੰਤ ਸੀਚੇਵਾਲ ! ਮਾਨ ਨਾਲੋਂ ਵੀ ਤਿੱਖਾ ਨਿਕਲਿਆ ਬਾਬਾ! ਸਪੀਕਰ ਨੇ ਵੀ ਕੀਤੀ ਤਾਰੀਫ਼!

Tags

ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਪੰਜਾਬੀ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ । ਸੰਤ ਸੀਚੇਵਾਲ ਨੇ ਅੱਜ ਉਪਰਲੇ ਸਦਨ ਵਿੱਚ ਜੀਰੋ ਆਵਰ ਦੌਰਾਨ ਮੁੱਦਾ ਚੁੱਕਿਆ । ਜਿਸ ਤੋਂ ਬਾਅਦ ਕਾਇਲ ਹੋਏ ਰਾਜ ਸਭਾ ਸਪੀਕਰ ਨੇ ਕਿਹਾ ਕਿ, “ਤੁਸੀ ਚੰਗਾ ਬੋਲਿਆ ਹੈ…ਆਪਕਾ ਅਭਿਨੰਦਨ,” । ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬੀਤੇ ਦਿਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਕੇਂਦਰ ਸਰਕਾਰ ਤੋਂ ਨਹਿਰੀ ਪ੍ਰਾਜੈਕਟ ਦੀ ਮੁਰੰਮਤ ਲਈ ਆਰਥਿਕ ਪੈਕੇਜ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਲੁਧਿਆਣਾ ਦੇ ਬੁੱਢਾ ਨਾਲਾ ਪ੍ਰਾਜੈਕਟ ਵਿੱਚ ਵੀ ਕੇਂਦਰ ਤੋਂ ਮਦਦ ਮੰਗੀ ਗਈ ਹੈ।

ਜ਼ਿਕਰਯੋਗ ਹੈ ਕਿ ਸੀਚੇਵਾਲ ਵੱਲੋਂ ਮਾਲਵੇ ਦੇ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਸੇਮ ਦੀ ਸਮੱਸਿਆ ਅਤੇ ਪਾਣੀ ਭਰਨ ਕਾਰਨ ਖਰਾਬ ਹੋ ਰਹੀ ਕਿਸਾਨਾਂ ਦੀ ਫਸਲ ਅਤੇ ਪਾਣੀ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਦਾ ਮੱਦਾ ਚੁੱਕਿਆ। ਸੀਚੇਵਾਲ ਨੇ ਦੱਸਿਆ ਕਿ ਕਿਵੇਂ ਫਾਜ਼ਿਲਕਾ ਵਿਚ 22 ਡਰੇਨ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਬੰਧ ਕਾਰਨ ਪਾਣੀ ਪਾਕਿਸਤਾਨ ਵਾਲੇ ਪਾਸੇ ਨਹੀਂ ਜਾ ਸਕਦਾ। ਸੀਐਮ ਮਾਨ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਬਣੀ ਅੱਪਰ ਬਾਰੀ ਦੁਆਬ ਨਹਿਰ (ਯੂਬੀਡੀਸੀ) ਦਾ ਹੁਣ ਬੁਰਾ ਹਾਲ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।