ਰਾਜ ਸਭਾ ’ਚ ਹਰਭਜਨ ਨੇ ਕੱਢੇ ਚਿੱਬ! ਸਿੱਖ ਵਿਰੋਧੀਆਂ ਦੀ ਠੋਕੀ ਮੰਜੀ! ਸੁਣਕੇ BJP ਵਾਲੇ ਵੀ ਹੋਏ ਸੁੰਨ!

Tags

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਜ ਸਭਾ ’ਚ ਅੱਜ ਯਾਨੀ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ’ਚ ਗੁਰਦੁਆਰਿਆਂ ਅਤੇ ਸਿੱਖਾਂ ’ਤੇ ਹੋ ਰਹੇ ਹ ਮ ਲਿ ਆਂ ਦਾ ਮੁੱਦਾ ਚੁੱਕਿਆ। ਹਰਭਜਨ ਨੇ ਸਿਫਰ ਕਾਲ ’ਚ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਇਕ ਸਿੱਖ ਦੀ ਪਛਾਣ ’ਤੇ ਹਮਲਾ ਹੈ। ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ 18 ਜੂਨ 2022 ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ‘ਕਰਤਾ ਪਰਵਾਨ ਗੁਰਦੁਆਰਾ’ ਸਾਹਿਬ ’ਚ ਕਈ ਧ ਮਾ ਕੇ ਹੋਏ। ਅੱ ਤ ਵਾ ਦੀ ਆਂ ਨੇ ਗੁਰਦੁਆਰਾ ਸਾਹਿਬ ਕੰਪਲੈਕਸ ਨੇੜੇ ਗੋ ਲੀ ਆਂ ਚਲਾ ਦਿੱਤੀਆਂ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ।

ਇਸ ਤੋਂ ਇਲਾਵਾ 25 ਮਾਰਚ 2020 ਨੂੰ ਅੱਤਵਾਦੀਆਂ ਨੇ ਕਾਬੁਲ ਦੇ ਗੁਰਦੁਆਰੇ ’ਤੇ ਹਮਲਾ ਕੀਤਾ, ਜਿਸ ’ਚ ਬੱਚਿਆਂ ਸਮੇਤ 25 ਸਿੱਖਾਂ ਦੀ ਮੌਤ ਹੋਈ। ਸਾਲ 2018 ’ਚ ਜਲਾਲਾਬਾਦ ਸ਼ਹਿਰ ’ਚ ਵੀ ਅਜਿਹੇ ਹਮਲੇ ਹੋਏ। ਹਰਭਜਨ ਨੇ ਕਿਹਾ ਦੁਨੀਆ ਭਰ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਕੋਵਿਡ ਮਹਾਮਾਰੀ ਦੌਰਾਨ ਸਿੱਖਾਂ ਨੇ ਲੰਗਰ ਹੀ ਨਹੀਂ ਸਗੋਂ ਆਕਸੀਜਨ ਵੀ ਲੋਕਾਂ ਨੂੰ ਮੁਹੱਈਆ ਕਰਵਾਈ ਸੀ। ਸਿੱਖ ਹਮੇਸ਼ਾ ਅੱਗੇ ਰਿਹਾ ਹੈ। ਸਿੱਖ ਭਾਈਚਾਰਾ, ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਸਬੰਧਾਂ ’ਚ ਮਜ਼ਬੂਤ ਕੜੀ ਰਿਹਾ ਹੈ ਅਤੇ ਆਪਣੇ ਸਾਹਸ ਅਤੇ ਸਖ਼ਤ ਮਿਹਨਤ ਕਰ ਕੇ ਜਾਣੇ ਜਾਂਦੇ ਹਨ। ਇਹ ਸਭ ਹੋਣ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ?