ਭਗਵੰਤ ਮਾਨ ’ਤੇ ਪੁੱਠੀ ਪਈ ਸਾਰੀ ਗੇਮ! ਖਹਿਰਾ ਕੱਢ ਲਿਆਇਆ ਪੱਕੇ ਸਬੂਤ!

Tags

ਮੱਤੇਵਾੜਾ ਜੰਗਲਾਂ ਨੇੜੇ ਪ੍ਰਾਜੈਕਟ ਨੂੰ ਲੈ ਕੇ ਸਿਆਸੀ ਹਲਚਲ ਕਾਫੀ ਤੇਜ਼ ਨਜ਼ਰ ਆ ਰਹੀ ਹੈ । ਸੀਨੀਅਰ ਲੀਡਰ ਸੁਖਪਾਲ ਖਹਿਰਾ ਅੱਜ ਲੁਧਿਆਣਾ ਦੇ ਮੱਤੇਵਾੜਾ ਜੰਗਲਾਂ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਇਸ ਦੌਰਾਨ ਉਨ੍ਹਾਂ ਪਿੰਡ ਸੇਖੋਵਾਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੱਤੇਵਾੜਾ ਇਲਾਕੇ ਦਾ ਦੌਰਾ ਕੀਤਾ ਅਤੇ ਜਿਹੜੀ ਜ਼ਮੀਨ ਟੈਕਸਟਾਈਲ ਪਾਰਕ ਲਾਉਣ ਲਈ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਹੈ ਉਸ ਦਾ ਵੀ ਜਾਇਜ਼ਾ ਲਿਆ। ਇਸੇ ਦਰਿਆ ਤੋਂ ਲੋਕ ਵੱਡੀ ਤਾਦਾਦ ਅੰਦਰ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਨੇ ਉਨ੍ਹਾਂ ਕਿਹਾ ਜਿਵੇਂ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਫੈਕਟਰੀਆਂ ਨੇ ਪ੍ਰਦੂਸ਼ਿਤ ਕਰ ਦਿੱਤਾ ਹੈ ਉਸੇ ਤਰ੍ਹਾਂ ਸਤਲੁਜ ਦਰਿਆ ਨੂੰ ਵੀ ਪੂਰੀ ਤਰ੍ਹਾਂ ਫੈਕਟਰੀਆਂ ਪ੍ਰਦੂਸ਼ਿਤ ਕਰ ਦੇਣਗੀਆਂ ਉਨ੍ਹਾਂ ਕਿਹਾ ਕਿ ਇੱਥੇ ਜੰਗਲੀ ਜੀਵ ਰਹਿੰਦੇ ਹਨ । ਇਹ ਕੁਦਰਤ ਦੇ ਖ਼ਿਲਾਫ਼ ਹੈ।

ਇੱਥੇ ਟੈਕਸਟਾਈਲ ਪਾਰਕ ਕਿਸੇ ਵੀ ਸੂਰਤ ਵਿੱਚ ਨਹੀਂ ਬਣਨਾ ਚਾਹੀਦਾ ਇਸ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਕਰਕੇ ਅਤੇ ਵਾਤਾਵਰਨ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਟੈਕਸਟਾਈਲ ਪਾਰਕ ਇੱਥੇ ਬਣਾਇਆ ਜਾ ਰਿਹਾ ਹੈ ਜੋ ਕਿ ਸਾਡੇ ਚੌਗਿਰਦੇ ਲਈ ਅਤੇ ਪਾਣੀਆਂ ਲਈ ਬੇਹੱਦ ਖ਼ਤਰਨਾਕ ਹੈ । ਸੁਖਪਾਲ ਖਹਿਰਾ ਨੇ ਕਿਹਾ ਕਿ ਕਿਸੇ ਵਕਤ ਭਗਵੰਤ ਮਾਨ ਖੁਦ ਇਸ ਦਾ ਵਿਰੋਧ ਕਰ ਰਹੇ ਸਨ ਅਤੇ ਅੱਜ ਖ਼ੁਦ ਇੱਥੇ ਟੈਕਸਟਾਈਲ ਪਾਰਕ ਲਾਉਣ ਜਾ ਰਹੀ ਉਨ੍ਹਾਂ ਕਿਹਾ ਕਿ ਸਤਲੁਜ ਦੇ ਨੇਡ਼ੇ ਪੈਂਦੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਸ਼ੂ ਵੱਡੀ ਤਦਾਦ ਵਿੱਚ ਚਰਦੇ ਨੇ ਉਨ੍ਹਾਂ ਕਿਹਾ ਕਿ ਲਗਪਗ ਇੱਕ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਜੋ ਅਕਵਾਇਰ ਕੀਤੀ ਗਈ ਹੈ ਉਸ ਦੇ ਟੈਕਸਟਾਈਲ ਪਾਰਕ ਲਗਾ ਕੇ ਸਰਕਾਰ ਉਜਾੜਾ ਕਰਨ ਜਾ ਰਹੀ ਹੈ।