28 ਸਾਲਾਂ ਪੁੱਤ ਦਾ ਬੁੱਤ ਲਾਉਂਦਿਆਂ ਸਿੱਧੂ ਮੂਸੇਵਾਲਾ ਦੇ ਮਾਪੇ ਹੋਏ ਭਾਵੁਕ, ਬੁੱਤ ਨੂੰ ਜੱਫ਼ੀ ਪਾਕੇ ਲੱਗੇ ਰੋਣ

Tags

ਪਿੰਡ ਮਾਣੂਕੇ ਦੇ ਬੁੱਤਕਾਰ ਇਕਬਾਲ ਗਿੱਲ ਵੱਲੋਂ ਬਣਾਏ ਸਿੱਧੂ ਮੂਸੇ ਵਾਲਾ ਦੇ ਆਦਮਕਦ ਬੁੱਤ ਨੂੰ ਸਥਾਪਤ ਕਰਨ ਦੀ ਰਸਮ ਸਿੱਧੂ ਦੇ ਮਾਤਾ ਪਿਤਾ ਨੇ ਕੀਤੀ। ਇਸ ਦੌਰਾਨ ਸਿੱਧੂ ਦੇ ਹਜ਼ਾਰਾਂ ਫੈਨਜ਼ ਦਾ ਇਕੱਠ ਉਮੜ ਆਇਆ। ਉਥੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋ ਤੱਕ ਸਰਕਾਰ ਸਿੱਧੂ ਨੂੰ ਮਾਰਨ ਵਾਲੇ ਸੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਆਕਾਵਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਇਨਸਾਫ ਅਧੂਰਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੇ ਰਹਿਣਗੇ। ਦੋ ਮਹੀਨਿਆਂ ਬਾਅਦ ਵੀ ਇੰਨਾ ਇਕੱਠ ਦੇਖ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਜਲਦ ਇਨਸਾਫ ਮਿਲੇ।

ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇੰਨੀ ਕੁ ਆਜ਼ਾਦੀ ਚਾਹੁੰਦਾ ਹੈ ਕਿ ਉਹ ਬੇਖੌਫ ਹੋ ਕੇ ਆਪਣੇ ਕੰਮ-ਧੰਦੇ ਜਾ ਸਕੇ ਅਤੇ ਹਰ ਨਾਗਰਿਕ ਨੂੰ ਇੰਨੀ ਕੁ ਸੁਰੱਖਿਆ ਦੇਣਾ ਸਰਕਾਰ ਦੀ ਡਿਊਟੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਬਹੁਤ ਮਾੜੇ ਹਨ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਜਿਹੇ ਹਾਲਾਤ ਕਿਸੇ ਹੋਰ ਦੇ ਨਾ ਬਣਨ। ਉਹਨਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਭਰੋਸਾ ਜਤਾਇਆ।