ਹੁਣੇ ਹੁਣੇ ਹਿਮਾਚਲ ਤੋਂ ਆਈ ਭਗਵੰਤ ਮਾਨ ਬਾਰੇ ਵੱਡੀ ਖ਼ਬਰ

Tags

ਪੰਜਾਬ ਦੇ ਵਿਚ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ 'ਤੇ ਨਜ਼ਰ ਹੈ। ਹਿਮਾਚਲ ਵਿਚ ਅਜੇ ਚੋਣਾਂ ਨੂੰ 6 ਮਹੀਨੇ ਦਾ ਸਮਾਂ ਹੈ ਪਰ ਅਰਵਿੰਦ ਕੇਜਰੀਵਾਲ ਨੇ ਉਥੇ ਆਪਣਾ ਡੇਰਾ ਜਮਾਉੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਮੰਡੀ ਵਿਚ ਰੋਡ ਸ਼ੋਅ ਕੱਢਣਗੇ। ਮੰਡੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਆਪਣਾ ਜ਼ਿਲ੍ਹਾ ਵੀ ਹੈ। ਆਮ ਆਦਮੀ ਪਾਰਟੀ ਅੱਜ ਜੈ ਰਾਮ ਠਾਕੁਰ ਦੇ ਦਰਾਂ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ। ਲੰਘੇ ਦਿਨੀਂ ਕੇਜਰੀਵਾਲ ਅਤੇ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਗੜ੍ਹ ਗੁਜਰਾਤ ਵਿਚ ਆਪਣਾ ਜ਼ੋਰ ਵਿਖਾਇਆ ਸੀ।

ਹਾਲ ਹੀ ਦੇ ਵਿਚ ਭਾਰੀ ਬਹੁਮਤ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਜਿਸਤੋਂ ਬਾਅਦ ਆਪ ਦੂਜੇ ਸੂਬਿਆਂ ਵਿਚ ਵੀ ਸਰਗਰਮ ਹੋ ਗਈ ਹੈ। ਕੇਜਰੀਵਾਲ ਦੇ ਨਾਲ ਹੁਣ ਭਗਵੰਤ ਮਾਨ ਨੇ ਵੀ ਬਰਾਬਰ ਦਾ ਮੋਰਚਾ ਸਾਂਭਿਆ ਹੋਇਆ ਹੈ। ਹਾਲਾਂਕਿ ਸ਼ੁਰੂ ਤੋਂ ਹੀ ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹਨ। ਜਿਸ ਤਰ੍ਹਾਂ ਪੰਜਾਬ ਵਿਚ ਆਪ ਨੇ ਪਹਿਲੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਹੈ ਉਸਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 'ਆਪ' ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕਿਆਂ ਵਿਚ ਵੀ ਆਪਣਾ ਜਾਦੂ ਚਲਾ ਸਕਦੀ ਹੈ। ਪੰਜਾਬ ਨਾਲ ਹਿਮਾਚਲ ਦੇ ਜੋ ਇਲਾਕੇ ਲੱਗਦੇ ਹਨ ਉਹਨਾਂ ਵਿਚ ਨੰਗਲ ਨਾਲ ਲੱਗਦਾ ਊਨਾ ਹੈ। ਇਸਤੋਂ ਇਲਾਵਾ ਸੋਜਾ, ਪ੍ਰਵਾਣੂ, ਡਲਹੋਜ਼ੀ, ਕਸੌਲੀ, ਕਾਲਕਾ, ਨਾਲਾਗੜ, ਮੋਰਨੀ, ਨਾਹਨ, ਸੋਲਨ, ਭਰੋਗ, ਬਦੀ, ਧਰਮਪੁਰ।

ਆਨੰਦਪੁਰ ਸਾਹਿਬ ਤੋਂ ਅੱਗੇ ਨੈਨਾ ਦੇਵੀ ਦਾ ਇਲਾਕਾ, ਗੁਰੂ ਕਾ ਲਾਹੌਰ, ਹੁਸ਼ਿਆਰਪੁਰ ਤੋਂ ਪਾਰ ਵੀ ਹਿਮਾਚਲ ਪ੍ਰਦੇਸ ਦੀ ਸਰਹੱਦ ਸ਼ੁਰੂ ਹੋ ਜਾਂਦੀ ਹੈ। ਇਹਨਾਂ ਇਲਾਕਿਆਂ ਵਿਚ ਆਪ ਦਾ ਜਲਵਾ ਚੱਲ ਸਕਦਾ ਹੈ। ਰੋਡ ਸ਼ੋਅ ਤੋਂ ਬਾਅਦ ਕੇਜਰੀਵਾਲ ਸੀਰੀ ਸਟੇਜ 'ਤੇ ਜਨ ਸਭਾ ਕਰਨਗੇ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹੋਣਗੇ। ਕੇਜਰੀਵਾਲ ਅਤੇ ਮਾਨ ਦਾ ਹੈਲੀਕਾਪਟਰ ਸਵੇਰੇ ਚੰਡੀਗੜ੍ਹ ਤੋਂ ਉਡਾਣ ਭਰੇਗਾ ਅਤੇ ਕਰੀਬ 11 ਵਜੇ ਕੰਗਣੀਧਰ ਵਿਖੇ ਲੈਂਡ ਕਰੇਗਾ। ਰੋਡ ਸ਼ੋਅ ਵਿਕਟੋਰੀਆ ਬ੍ਰਿਜ ਤੋਂ ਸਾਢੇ 11 ਵਜੇ ਸ਼ੁਰੂ ਹੋਵੇਗਾ। ਉਹ ਜਨਤਾ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਸ਼ਹਿਰ ਵਿੱਚ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸਿਰਫ਼ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਹੋਵੇਗੀ।