ਭਾਰੀ ਹਨੇਰੀ ਨੇ ਸ਼ਹਿਰ ‘ਚ ਮਚਾਈ ਤਬਾਹੀ, ਚਾਰੇ ਪਾਸੇ ਲੱਗੀ ਅੱਗ ਹੀ ਅੱਗ

Tags

ਅੱਜ ਪਿੰਡ ਉੜਾਂਗ ਵਿਚ ਵਾਪਰੀ ਅਗਜਨੀ ਦੀ ਘਟਨਾਂ ਕਾਰਨ ਦਰਜਨ ਭਰ ਕਿਸਾਨਾਂ ਦੀ 70 ਏਕੜ ਦੇ ਕਰੀਬ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਜਦਕਿ ਕਈ ਕਿਸਾਨਾਂ ਦਾ 30 ਏਕੜ ਦੇ ਕਰੀਬ ਨਾੜ ਵੀ ਸੜ ਗਿਆ। ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹੱਦ ’ਤੇ ਲੱਗਦੇ ਪਿੰਡ ਉੜਾਂਗ ਵਿਖੇ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਲੋਟ ਦੇ ਫਾਜ਼ਿਲਕਾ ਦੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਢਿੱਪਾਂਵਾਲੀ ਪਿੰਡ ਦੇ ਕਈ ਕਿਸਾਨਾਂ ਦੀ ਵੀ ਕਣਕ ਸੜ ਗਈ ਹੈ। ਇਸ ਤੋਂ ਬਿਨਾਂ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਦਾ 30 ਏਕੜ ਤੋਂ ਵੱਧ ਨਾੜ ਸੜ ਗਿਆ ਹੈ।

ਇਸ ਮੌਕੇ ਫਾਇਰ ਅਫ਼ਸਰ ਗੁਰਸ਼ਰਨ ਸਿੰਘ, ਜੱਜਬੀਰ ਸਿੰਘ, ਸ਼ੇਰ ਸਿੰਘ, ਵਰਿੰਦਰ ਸਿੰਘ , ਗੁਰਮੇਲ ਸਿੰਘ,ਸੁਰਿੰਦਰ ਸਿੰਘ ਸਮੇਤ ਅੱਗ ਬੁਝਾਊ ਦਸਤੇ ਵੱਲੋਂ ਅੱਗ ’ਤੇ ਕਾਬੂ ਪਾ ਲਿਆ ਸੀ। ਹਨੇਰੀ ਕਾਰਨ ਚੌਕਸੀ ਰੱਖੀ ਜਾ ਰਹੀ ਸੀ। ਇਸ ਸਬੰਧੀ ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਅੱਗ ਲੱਗਣ ਨਾਲ ਬਲਜੀਤ ਸਿੰਘ ਪੁੱਤਰ ਮਿਹਰ ਸਿੰਘ ਦੀ 8 ਏਕੜ, ਨਿਰਭੋਲ ਸਿੰਘ ਪੁੱਤਰ ਮਿੱਠੂ ਸਿੰਘ ਦੀ 14 ਏਕੜ, ਕੁਲਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਦੀ 5 ਏਕੜ, ਗੁਰਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਦੀ 10 ਏਕੜ, ਸੁਖਮੰਦਰ ਸਿੰਘ ਪੁੱਤਰ ਨਾਜਰ ਸਿੰਘ ਦੀ 8 ਏਕੜ, ਮੇਜਰ ਸਿੰਘ ਪੁੱਤਰ ਸ਼ੇਰ ਸਿੰਘ ਦੀ 6 ਏਕੜ, ਹਰਸ਼ਮਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੀ 15 ਏਕੜ, ਹਰਦੇਵ ਸਿੰਘ ਪੁੱਤਰ ਤਾਰ ਸਿੰਘ ਦੀ 4 ਏਕੜ, ਪੱਪੀ ਸਿੰਘ ਪੁੱਤਰ ਤਾਰ ਸਿੰਘ ਦੀ 4 ਏਕੜ, ਬਲਦੇਵ ਸਿੰਘ 4 ਏਕੜ ਹਰਸ਼ਮਿੰਦਰ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਦੀ 12 ਏਕੜ ਫਸਲ ਸੜ ਕੇ ਸੁਆਹ ਹੋ ਗਈ।