ਵੱਡੀ ਖਬਰ: ਪੰਜਾਬ ‘ਚ ਅੱਜ ਆਹ ਦੁਕਾਨਾਂ ਰਹਿਣਗੀਆਂ ਬੰਦ

Tags

ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਜਯੰਤੀ ਮੌਕੇ 14 ਅਪ੍ਰੈਲ ਨੂੰ ਪੰਜਾਬ ਵਿਚ ਬੁੱਚੜਖਾਨੇ, ਮੀਟ ਦੀਆਂ ਦੁਕਾਨਾਂ ਬੰਦ ਰੱਖੇ ਜਾਣ ਦੀ ਮੰਗ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸਲਿਲ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਰੱਖੀ ਸੀ। ਡਾ. ਸਲਿਲ ਨੇ ਦੱਸਿਆ ਕਿ ਭਗਵਾਨ ਮਹਾਵੀਰ ਸਵਾਮੀ ਦਾ ਸੰਦੇਸ਼ ਅਹਿੰਸਾ ਪਰਮੋਧਰਮ ਅੱਜ ਵੀ ਸਰਵਮਾਨੀ ਹੈ। ਜੀਵਾਂ ’ਤੇ ਦਇਆ ਕਰਨ ਨਾਲ ਭਗਵਾਨ ਮਹਾਵੀਰ ਦਾ ਅਹਿੰਸਾ ਪਰਮੋਧਰਮ ਦਾ ਸੰਦੇਸ਼ ਸਾਰਥਿਕ ਹੋ ਸਕੇਗਾ। ਪੰਜਾਬ ਸਰਕਾਰ ਨੇ ਇਸ ਵਿਸ਼ੇ ’ਤੇ ਫ਼ੈਸਲਾ ਲੈਂਦਿਆਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਪੱਧਰ ’ਤੇ ਫੈਸਲਾ ਲੈਣ ਨੂੰ ਕਿਹਾ ਸੀ।

ਡਾ. ਸਲਿਲ ਨੇ ਦੱਸਿਆ ਪੰਜਾਬ ਦੇ 21 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਮਹਾਵੀਰ ਜਯੰਤੀ ’ਤੇ ਨਾਨ-ਵੈੱਜ, ਮੀਟ ਨੂੰ ਵੇਚਣ ’ਤੇ ਪੂਰਨ ਰੋਕ ਲਗਾ ਦਿੱਤੀ ਹੈ। ਅਜੇ ਤੱਕ ਲੁਧਿਆਣਾ ਅਤੇ ਪਠਾਨਕੋਟ ਜ਼ਿਲਿਆਂ ਤੋਂ ਹੁਕਮ ਪ੍ਰਾਪਤ ਨਹੀਂ ਹੋਏ ਹਨ।