17 ਅਪ੍ਰੈਲ ਤੋਂ 30 ਜੂਨ ਤੱਕ ਇਸ ਚੀਜ਼ ਦੀ ਦੁਰਵਰਤੋਂ ਕਰਨ ਤੇ ਲੱਗੇਗਾ 5000 ਰੁਪਏ ਜੁਰਮਾਨਾ

Tags

ਪਾਣੀ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਨੇ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਨੂੰ ਲੈ ਕੇ ਸਖਤ ਫੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਈਪ ਲਗਾ ਕੇ ਗੱਡੀ ਧੋਣ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੇ 5000 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਨਗਰ ਨਿਗਮ ਦਾ ਕਹਿਣਾ ਹੈ ਕਿ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਸਮੇਂ-ਸਮੇਂ ਉੱਤੇ ਜਾ ਕੇ ਚੈਕਿੰਗ ਕਰੇਗੀ ਜੋ ਵੀ ਪਾਣੀ ਬੇਲੋੜੀ ਵਰਤੋਂ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ 5000 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ।

ਨਗਰ ਨਿਗਮ ਦਾ ਕਹਿਣਾ ਹੈ ਕਿ ਗਰਮੀ ਵੱਧਣ ਕਾਰਨ ਪਾਣੀ ਦੀ ਵਰਤੋਂ ਵੀ ਵੱਧ ਗਈ ਹੈ ਜਿਸ ਕਰਕੇ ਪਾਣੀ ਵਿਚ ਕਿਲਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਉੱਤੇ ਵਾਲੀਆਂ ਮੰਜ਼ਿਲਾਂ ਉੱਤੇ ਪਾਣੀ ਨਹੀਂ ਚੜ ਰਿਹਾ ਹੈ।