ਜਿੱਤਦੇ ਹੀ ਭਗਵੰਤ ਮਾਨ ਕਰੂ ਪ੍ਰਕਾਸ਼ ਬਾਦਲ ਵਾਲਾ ਕੰਮ, ਹੋਵੇਗਾ ਵੱਡਾ ਐਕਸ਼ਨ!

Tags

ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਤੋਂ ਬਾਅਦ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣੇ ਭਗਵੰਤ ਮਾਨ ਨੂੰ ‘ਆਪ’ ਦੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ। ਵਿਧਾਇਕ ਦਲ ਦੀ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ (ਨਵੇਂ ਚੁਣੇ ਗਏ ਵਿਧਾਇਕਾਂ) ਨੂੰ ਹੰਕਾਰ ਨਾ ਕਰਨ ਦੀ ਅਪੀਲ ਕਰਦਾ ਹਾਂ। ਸਾਨੂੰ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜਿਹਨਾਂ ਨੇ ਸਾਨੂੰ ਵੋਟ ਨਹੀਂ ਪਾਈ। ਸਾਰੇ ਵਿਧਾਇਕਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਜਿੱਥੋਂ ਉਹ ਚੁਣੇ ਗਏ ਹਨ ਨਾ ਕਿ ਸਿਰਫ਼ ਚੰਡੀਗੜ੍ਹ ਵਿੱਚ ਹੀ ਰਹਿਣ। ਆਮ ਆਦਮੀ ਪਾਰਟੀ (AAP) ਦੇ ਆਗੂ ਭਗਵੰਤ ਮਾਨ 16 ਮਾਰਚ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮਾਨ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ।

ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਪੰਜਾਬੀਆਂ ਦੇ ਵਿਧਾਇਕ ਹੋ, ਪੰਜਾਬੀਆਂ ਦੀ ਸਰਕਾਰ ਬਣੀ ਹੈ। ਅੱਜ ਜਦੋਂ ਮੈਂ ਦਿੱਲੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਾਰ ਪਾ ਕੇ ਇੱਕ ਆਦਮੀ ਬੋਲਿਆ ਕਿ ਮਾਨ ਸਾਹਬ, ਸਾਨੂੰ ਕਿਸੇ ਨੇ ਇੱਜ਼ਤ ਨਹੀਂ ਦਿੱਤੀ। ਅਸੀਂ ਜਿੱਥੇ ਵੋਟਾਂ ਮੰਗੀਆਂ ਹਨ ਉੱਥੇ ਜਾ ਕੇ ਕੰਮ ਕਰਨਾ ਹੈ, ਜਿੱਤ ਕੇ ਨਹੀਂ ਕਿਹਾ ਕਿ ਚੰਡੀਗੜ੍ਹ ਆ ਜਾਓ, ਸਰਕਾਰ ਪਿੰਡਾਂ ਤੇ ਵਾਰਡਾਂ 'ਚੋਂ ਚੱਲੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿਤਕਰਾ ਨਾ ਕਰੋ, ਅਰਵਿੰਦ ਕੇਜਰੀਵਾਲ ਦਾ ਵੀ ਇਹੀ ਸੰਦੇਸ਼ ਹੈ। ਸਕੂਲ, ਹਸਪਤਾਲ, ਬਿਜਲੀ, ਉਦਯੋਗ, ਅਸੀਂ 17 ਮੰਤਰੀ ਬਣਾ ਸਕਦੇ ਹਾਂ। ਬਾਕੀ 75 ਜਿਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਮੰਤਰੀ ਦਾ ਕੰਮ ਸਾਰਿਆਂ ਨੇ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਰੇ ਵੱਡੇ ਚਿਹਰੇ ਹਾਰ ਗਏ ਹਨ। ਤੁਸੀਂ ਵੱਡੇ ਫਰਕ ਨਾਲ ਆਏ ਹੋ।