ਪੰਜਾਬ ਚ ਬੁਰੀ ਤਰ੍ਹਾਂ ਹਾਰਨ ਮਗਰੋਂ ਸੁਖਬੀਰ ਬਾਦਲ ਅੱਜ ਦੇਣਗੇ ਅਸਤੀਫਾ!

Tags

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਵਿਧਾਨ ਸਭਾ ਚੋਣਾਂ 2022 'ਚ ਮਿਲੀ ਬੇਹੱਦ ਸ਼ਰਮਨਾਕ ਹਾਰ ਨੇ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ।ਅਕਾਲੀ ਦਲ ਨੂੰ 117 ਵਿੱਚੋਂ ਸਿਰਫ਼ 3 ਸੀਟਾਂ ਹੀ ਜੁੜੀਆਂ, ਜਦਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਅੱਜ ਪਾਰਟੀ ਦਫ਼ਤਰ 'ਚ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਭਾਵੇਂ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ 'ਚ ਖੁਦ ਹਾਰਨ ਅਤੇ ਪਾਰਟੀ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਚੁੱਕੇ ਹਨ ਪਰ ਪਾਰਟੀ ' ਚ ਉੱਠ ਰਹੀਆਂ ਸੁਰਾਂ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਆਪਣਾ

ਅਸਤੀਫਾ ਦੇਣਾ ਹੀ ਬਿਹਤਰ ਸਮਝਣਗੇ। ਜਿਸਦੇ ਚੱਲਦੇ ਸੁਖਬੀਰ ਬਾਦਲ ਅੱਜ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਸੁਖਬੀਰ ਬਾਦਲ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੀ ਇਹ ਚੋਣ ਹਾਰ ਗਏ।ਸੁਖਬੀਰ ਬਾਦਲ ਨੂੰ ਜਲਾਲਾਬਾਦ ਸੀਟ ਤੋਂ 60525 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਮਬੋਝ ਨੂੰ 91455 ਵੋਟ ਮਿਲੇ।ਉਧਰ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ 54917 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਬਾਕੀ ਚੋਣਾਂ 'ਚ ਜਿਸ ਤਰੀਕੇ ਦੇ ਅਹੁਦੇਦਾਰੀਆਂ ਵੰਡੀਆਂ ਗਈਆਂ ਨੇ ਉਨ੍ਹਾਂ 'ਤੇ ਵੀ ਕੈਂਚੀ ਚੱਲਣ ਦੀ ਚਰਚਾ ਹੈ।ਜੋ ਕਿਸੇ ਵੇਲੇ ਵੀ ਅੱਜ ਹੋ ਸਕਦੀ ਹੈ ਤਾਂ ਜੋ ਨਵੇਂ ਸਿਰੇ ਤੋਂ ਢਾਂਚਾ ਬਣਾ ਕੇ ਪਾਰਟੀ ' ਚ ਨਵੀਂ ਰੂਹ ਫੂਕੀ ਜਾ ਸਕੇ।